ਹਰਿਆਣਾ ਦੇ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਕਿਹਾ ‘ਚੰਦਾਜੀਵੀ’, ਹੱਸ ਕੇ ਜਤਾਈ ਸ਼ਹੀਦ ਕਿਸਾਨਾਂ ਲਈ ਸੰਵੇਦਨਾ
‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਬੋਲੀ ਤੇ ਬੜਬੋਲੀ ‘ਚ ਜਦੋਂ ਫ਼ਰਕ ਖ਼ਤਮ ਹੋ ਜਾਵੇ, ਭਾਸ਼ਾ ਜਦੋਂ ਇਹ ਭੁੱਲ ਜਾਵੇ ਕਿ ਭਾਸ਼ਾ ਦੀ ਮਰਿਆਦਾ ਤੇ ਸ਼ਬਦਾਂ ਦੀ ਪਵਿੱਤਰਤਾ ਕੀ ਹੁੰਦੀ ਹੈ ਤੇ ਕੁਰਸੀ ਦੇ ਨਸ਼ੇ ਵਿੱਚ ਜਦੋਂ ਸੰਵੇਦਨਾਵਾਂ ਮਰ ਜਾਣ ਤਾਂ ਅਜਿਹੇ ਬਿਆਨ ਹੀ ਮੂੰਹੋਂ ਨਿਕਲਦੇ ਹਨ, ਜਿਸ ਤਰ੍ਹਾਂ ਦੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ
