ਸਿੱਧੂ ਸ਼ੋਅ ਪੀਸ ਨਹੀਂ, ਜਿਸਨੂੰ ਚੋਣਾਂ ਵੇਲੇ ਵਰਤਿਆ ਜਾਵੇ : ਸੋਨੀਆ ਨਾਲ ਮੁਲਾਕਾਤ ਤੋਂ ਪਹਿਲਾਂ ਸਿੱਧੂ ਦੀ ਬੜ੍ਹਕ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਅੱਜ ਲੰਮੇ ਸਮੇਂ ਤੋਂ ਆਪਣੀ ਚੁੱਪੀ ਤੋੜਦਿਆਂ ਪੰਜਾਬ ਵਿੱਚ ਚੱਲ ਰਹੀ ਸਿਆਸਤ ‘ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਸਿੱਧੂ ਨੇ ਕਿਹਾ ਕਿ ‘ਅੰਮ੍ਰਿਤਸਰ ਦੇ ਲੋਕਾਂ ਨੇ ਤਿੰਨ ਵਾਰ ਮੈਨੂੰ ਸੰਸਦ ਮੈਂਬਰ ਬਣਾਇਆ। ਮੈਂ ਰਾਜ ਸਭਾ, ਵਿਧਾਇਕ ਤੱਕ ਸਭ ਕੁੱਝ ਦੇਖਿਆ। ਮੇਰਾ ਇੱਕੋ ਹੀ ਮਨਸੂਬਾ ਹੈ
