ਯੂਪੀ ਦੀ ਤੰਬਾਕੂ ਕੰਪਨੀ ਨੇ ਤੰਬਾਕੂ ਵਾਲੇ ਡੱਬੇ ‘ਤੇ ਛਾਪੀ ਭਗਤ ਰਵੀਦਾਸ ਜੀ ਦੀ ਤਸਵੀਰ, ਜਥੇਦਾਰ ਦਾ ਸਖ਼ਤ ਫੈਸਲਾ
‘ਦ ਖਾਲਸ ਬਿਊਰੋ:- ਸ੍ਰੀ ਅਕਾਲ ਤਖ਼ਤ ਸਾਹਿਬ ਨੇ ਯੂ.ਪੀ. ਦੀ ਇਕ ਤੰਬਾਕੂ ਕੰਪਨੀ ਵੱਲੋਂ ਤੰਬਾਕੂ ਵਾਲੇ ਡੱਬੇ ਉੱਤੇ ਭਗਤ ਰਵੀਦਾਸ ਜੀ ਦੀ ਤਸਵੀਰ ਛਾਪਣ ‘ਤੇ ਐਸਜੀਪੀਸੀ ਨੂੰ ਕੰਪਨੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ