ਖ਼ਾਸ ਰਿਪੋਰਟ: ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਸੰਘਰਸ਼ ਦੌਰਾਨ ਦਰਜਨ ਤੋਂ ਵੱਧ ਕਿਸਾਨਾਂ ਦੀ ਮੌਤ, ਪਰ ਮੋਦੀ ਸਰਕਾਰ ਦੀ ਹੈਂਕੜ ਬਰਕਰਾਰ
’ਦ ਖ਼ਾਲਸ ਬਿਊਰੋ: ਪੰਜਾਬ-ਹਰਿਆਣਾ ਤੋਂ ਉੱਠੇ ਕਿਸਾਨ ਸੰਘਰਸ਼ ਦੀ ਲਹਿਰ ਹੁਣ ਪੂਰੇ ਭਾਰਤ ਵਿੱਚ ਫੈਲ ਗਈ ਹੈ। ਹੁਣ ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਆਦਿ ਸੂਬੇ ਵੀ ਕਿਸਾਨਾਂ ਦੇ ਸਮਰਥਨ ਵਿੱਚ ਆ ਖਲੋਤੇ ਹਨ। ਅਫ਼ਸੋਸ ਦੀ ਗੱਲ ਹੈ ਕਿ ਦਿੱਲੀ ਕੂਚ ਦੌਰਾਨ ਕਿਸਾਨਾਂ ਨੂੰ ਇੰਨੇ ਪਾਲ਼ੇ ਵਿੱਚ ਵੀ ਠੰਢੇ ਪਾਣੀ ਦੀਆਂ ਬੁਛਾੜਾਂ, ਹੰਝੂ ਗੈਸ, ਲਾਠੀਆਂ