ਅਸਟ੍ਰੇਲੀਆ ਦੇ ਸਿੱਖ ਬੱਚਿਆਂ ਲਈ ਚੰਗੀ ਖਬਰ, 10 ਏਕੜ ‘ਚ ਬਣੇਗਾ ਸਿੱਖ ਸਕੂਲ
‘ਦ ਖ਼ਾਲਸ ਬਿਊਰੋ :- ਅਸਟ੍ਰੇਲੀਆ ਵਿੱਚ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਪੱਛਮੀ ਸਿਡਨੀ ਵਿੱਚ ਦੇਸ਼ ਦਾ ਪਹਿਲਾ ਸਿੱਖ ਸਕੂਲ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਅਸਟ੍ਰੇਲੀਆ ਦੇ ਪਲਾਨਿੰਗ ਅਤੇ ਜਨਤਕ ਥਾਂਵਾਂ ਨਾਲ ਸਬੰਧਿਤ ਵਿਭਾਗਾਂ ਦੇ ਮੰਤਰੀ ਰਾਬ ਸਟੋਕਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਸਿੱਖ ਗ੍ਰਾਮਰ ਸਕੂਲ’ ਨੂੰ ਰੌਜ਼ ਹਿੱਲ ਵਿਖੇ ਟੈਲਾਵੌਂਗ ਸੜਕ ‘ਤੇ ਬਣਾਇਆ ਜਾਵੇਗਾ।