ਪਾਕਿਸਤਾਨ ‘ਚ 12 ਸਾਲਾ ਇਸਾਈ ਕੁੜੀ ਨੂੰ ਅਗਵਾ ਕਰਕੇ ਧੱਕੇ ਨਾਲ ਕੀਤਾ ਧਰਮ ਪਰਿਵਰਤਨ ਤੇ ਨਿਕਾਹ
‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ) :- ਪਾਕਿਸਤਾਨ ‘ਚ ਇੱਕ 12 ਸਾਲ ਦੀ ਕੁੜੀ ਨੂੰ ਅਗਵਾ ਕਰਕੇ ਜਬਰੀ ਧਰਮ ਪਰਿਵਰਤਨ ਅਤੇ ਨਿਕਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਪਾਕਿਸਤਾਨ ਦੇ ਸ਼ਹਿਰ ਫੈਸਲਾਬਾਦ ਵਿਚ ਵਾਪਰੀ ਹੈ। 25 ਜੂਨ 2020 ਤੋਂ ਲਾਪਤਾ 12 ਸਾਲਾ ਲੜਕੀ ਨੂੰ ਚਾਰ ਵਿਅਕਤੀਆਂ ਨੇ ਘਰ ਦਾਖਿਲ ਹੋ ਕੇ ਅਗਵਾ ਕਰ ਲਿਆ