SBI ਨੇ ਆਪਣੇ ਅਕਾਊਂਟ ਹੋਲਡਰਾਂ ਲਈ ਕਰ ਦਿੱਤਾ ਵੱਡਾ ਐਲਾਨ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਖਾਤਾ ਧਾਰਕਾਂ ਲਈ ਹੁਣ ਆਪਣੇ ਖਾਤੇ ਵਿੱਚੋਂ ਪੰਜਵੀਂ ਵਾਰ ਪੈਸੇ ਕਢਵਾਉਣ ਤੋਂ ਬਾਅਦ ਵੱਖਰਾ ਪੈਸਾ ਵਸੂਲਣ ਦਾ ਫੈਸਲਾ ਕੀਤਾ ਹੈ। ਸਮਚਾਰ ਏਜੰਸੀ ਪੀਟੀਆਈ ਦੇ ਮੁਤਾਬਿਕ ਬੱਚਤ ਖਾਤੇ ਵਾਲਿਆਂ ਨੂੰ ਹਰੇਕ ਮਹੀਨੇ ਆਪਣੇ ਖਾਤੇ ‘ਚੋਂ ਚਾਰ ਵਾਰ ਮੁਫਤ ਲੈਣ ਦੇਣ ਕਰਨ ਦੀ ਸਹੂਲਤ ਹੋਵੇਗੀ।