Punjab

ਪੰਜਾਬ-ਚੰਡੀਗੜ੍ਹ ਵਿੱਚ ਠੰਢ ਵਧੀ, ਸੰਘਣੀ ਧੁੰਦ ਦਾ ਯੈਲੋ ਅਲਰਟ

ਪੰਜਾਬ ਤੇ ਚੰਡੀਗੜ੍ਹ ਵਿੱਚ ਸਰਦੀ ਨੇ ਜ਼ੋਰ ਫੜ ਲਿਆ ਹੈ। ਮੌਸਮ ਵਿਭਾਗ ਨੇ 14 ਦਸੰਬਰ ਤੱਕ ਸੰਘਣੀ ਧੁੰਦ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ ਤਾਪਮਾਨ 0.4 ਡਿਗਰੀ ਵਧ ਕੇ ਆਮ ਦੇ ਨੇੜੇ ਪਹੁੰਚ ਗਿਆ ਹੈ। ਸੂਬੇ ਦਾ ਸਭ ਤੋਂ ਠੰਢਾ ਇਲਾਕਾ ਆਦਮਪੁਰ (ਜਲੰਧਰ) ਰਿਹਾ, ਜਿੱਥੇ ਨਿਊਨਤਮ ਤਾਪਮਾਨ 3.0 ਡਿਗਰੀ ਸੈਲਸੀਅਸ

Read More
Punjab

ਮੁਅੱਤਲ DIG ਭੁੱਲਰ ਕੇਸ, ਚਾਰਜਸ਼ੀਟ ਨੇ ਕਈ ਗੱਲਾਂ ਦਾ ਕੀਤਾ ਖੁਲਾਸਾ, ਸੀਬੀਆਈ ਨੇ ਨੋਟਾਂ ਨੂੰ ਰੰਗ ਲਾ ਕੇ ਕੀਤਾ ਗ੍ਰਿਫਤਾਰ

ਸੀਬੀਆਈ ਨੇ ਅੱਜ ਰੁਪਨਗਰ ਰੇਂਜ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਵਿਰੁੱਧ ਰਿਸ਼ਵਤਖੋਰੀ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਭੁੱਲਰ ਨੂੰ ਸਤੰਬਰ 2025 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਚਾਰਜਸ਼ੀਟ ਵਿੱਚ ਮੁੱਖ ਸਬੂਤ ਵਜੋਂ ਸ਼ਿਕਾਇਤਕਰਤਾ ਆਕਾਸ਼ ਬੱਤਾ, ਵਿਚੋਲੇ ਕ੍ਰਿਸ਼ਨੂ ਅਤੇ ਡੀਆਈਜੀ ਭੁੱਲਰ ਵਿਚਕਾਰ ਹੋਈਆਂ ਕਈ ਗੱਲਬਾਤਾਂ ਦੀਆਂ ਆਡੀਓ ਰਿਕਾਰਡਿੰਗਾਂ ਸ਼ਾਮਲ ਹਨ। ਇਸ ਤੋਂ ਇਲਾਵਾ ਸਰਹਿੰਦ

Read More
Punjab

ਜਲੰਧਰ ਹਵਾਈ ਅੱਡੇ ‘ਤੇ ਇੰਡੀਗੋ ਦੀਆਂ ਉਡਾਣਾਂ ਮੁੜ ਸ਼ੁਰੂ

ਦੇਸ਼ ਭਰ ਵਿੱਚ ਇੰਡੀਗੋ ਦੀਆਂ ਕਈ ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਜਲੰਧਰ ਦੇ ਆਦਮਪੁਰ ਹਵਾਈ ਅੱਡੇ ‘ਤੇ ਇੰਡੀਗੋ ਦੀਆਂ ਉਡਾਣਾਂ ਸਮੇਂ ਸਿਰ ਚੱਲ ਰਹੀਆਂ ਹਨ। ਯਾਤਰੀਆਂ ਨੇ ਨਾ ਸਿਰਫ਼ ਹਵਾਈ ਅੱਡਾ ਪ੍ਰਸ਼ਾਸਨ ਦੀ ਪ੍ਰਸ਼ੰਸਾ ਕੀਤੀ ਬਲਕਿ ਇਹ ਵੀ ਕਿਹਾ ਕਿ ਇੰਡੀਗੋ ਦੀਆਂ ਉਡਾਣਾਂ ਨਾਲ ਪਹਿਲਾਂ ਜਿਨ੍ਹਾਂ

Read More
Punjab

ਫਾਜ਼ਿਲਕਾ ’ਚ ਅਰਧ-ਨੰਗੀ ਹਾਲਤ ’ਚ ਮਹਿਲਾ ਦੀ ਲਾਸ਼ ਮਿਲਣ ਨਾਲ ਸਨਸਨੀ

ਬਿਊਰੋ ਰਿਪੋਰਟ (10 ਦਸੰਬਰ, 2025): ਫਾਜ਼ਿਲਕਾ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ ਔਰਤ ਦੀ ਅਰਧ-ਨੰਗੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ। ਲਾਸ਼ ਅਬੋਹਰ ਦੇ ਬਕੈਨਵਾਲਾ ਪਿੰਡ ਵਿੱਚ ਨਹਿਰ ਤੋਂ ਨਿਕਲਦੇ ਇੱਕ ਖਾਲੇ ਵਿੱਚ ਪਈ ਸੀ, ਜਿਸ ਨੂੰ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਹਰਦੀਪ ਸਿੰਘ ਨੇ ਦੇਖਿਆ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ

Read More
India Technology

ਐਮਾਜ਼ਾਨ ਅਤੇ ਮਾਈਕ੍ਰੋਸਾਫਟ ਵੱਲੋਂ ਭਾਰਤ ’ਚ ਕੁੱਲ ₹4.71 ਲੱਖ ਕਰੋੜ ਤੋਂ ਵੱਧ ਦੇ ਨਿਵੇਸ਼ ਦਾ ਐਲਾਨ

ਬਿਊਰੋ ਰਿਪੋਰਟ (ਗੁਰਪ੍ਰੀਤ ਕੌਰ, 10 ਦਸੰਬਰ 2025): ਅਮਰੀਕਾ ਦੀਆਂ ਦੋ ਸਭ ਤੋਂ ਵੱਡੀਆਂ ਟੈਕਨਾਲੋਜੀ ਕੰਪਨੀਆਂ, ਐਮਾਜ਼ਾਨ (Amazon) ਅਤੇ ਮਾਈਕ੍ਰੋਸਾਫਟ (Microsoft), ਨੇ ਭਾਰਤ ਵਿੱਚ ਡਿਜੀਟਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ‘ਤੇ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਦੋਵਾਂ ਕੰਪਨੀਆਂ ਵੱਲੋਂ 2030 ਤੱਕ ਕੁੱਲ ਮਿਲਾ ਕੇ ₹4.71 ਲੱਖ ਕਰੋੜ (ਲਗਭਗ $52.5 ਬਿਲੀਅਨ) ਤੋਂ ਵੱਧ

Read More
India Lifestyle

ਚਾਂਦੀ ਆਲ ਟਾਈਮ ਹਾਈ ’ਤੇ, ਕੀਮਤ ₹1.86 ਲੱਖ ਪ੍ਰਤੀ ਕਿਲੋ, ਸੋਨਾ ₹1.28 ਲੱਖ ਪ੍ਰਤੀ 10 ਗ੍ਰਾਮ ਹੋਇਆ

ਬਿਊਰੋ ਰਿਪੋਰਟ (ਚੰਡੀਗੜ੍ਹ, 10 ਦਸੰਬਰ 2025): ਸੋਨੇ ਤੇ ਚਾਂਦੀ ਦੇ ਭਾਅ ਨੇ ਅੱਜ ਭਾਰਤੀ ਬਾਜ਼ਾਰਾਂ ਵਿੱਚ ਨਵੇਂ ਰਿਕਾਰਡ ਕਾਇਮ ਕੀਤੇ ਹਨ। ਅੱਜ ਯਾਨੀ 10 ਦਸੰਬਰ ਨੂੰ ਚਾਂਦੀ ਦੀ ਕੀਮਤ ਆਲ ਟਾਈਮ ਹਾਈ ’ਤੇ ਪਹੁੰਚ ਗਈ ਹੈ। ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ (IBJA) ਅਨੁਸਾਰ, ਅੱਜ ਚਾਂਦੀ ਦੀ ਕੀਮਤ ਵਿੱਚ 7,457 ਰੁਪਏ ਦਾ ਵੱਡਾ ਵਾਧਾ ਹੋਇਆ ਹੈ,

Read More
Punjab

ਵਿਦੇਸ਼ ਦੌਰੇ ਤੋਂ ਬਾਅਦ CM ਮਾਨ ਨੇ ਕਹੀਆਂ ਵੱਡੀਆਂ ਗੱਲਾਂ, “ਜਪਾਨੀ ਕੰਪਨੀ METI ਨੇ ਵੀ ਪੰਜਾਬ ਵਿੱਚ ਨਿਵੇਸ਼ ਦਾ ਭਰੋਸਾ ਦਿੱਤਾ”

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਾਊਥ ਕੋਰੀਆ ਤੇ ਜਪਾਨ ਦੇ 8 ਦਿਨਾਂ ਦੌਰੇ ਤੋਂ ਵਾਪਸ ਪਰਤੇ ਤਾਂ ਚੰਡੀਗੜ੍ਹ ਹਵਾਈ ਅੱਡੇ ‘ਤੇ ਹੀ ਪ੍ਰੈਸ ਕਾਨਫਰੰਸ ਕਰਕੇ ਵੱਡੇ ਨਿਵੇਸ਼ ਦੇ ਐਲਾਨ ਕੀਤੇ। ਮਾਨ ਨੇ ਦੱਸਿਆ ਕਿ ਜਾਪਾਨੀ ਕੰਪਨੀ Fujitsu Limited ਮੁਹਾਲੀ ਵਿੱਚ AI ਤੇ IT ਪ੍ਰੋਜੈਕਟ ਲਗਾਏਗੀ। ਮਾਨ ਨੇ ਇਹ ਵੀ ਦੱਸਿਆ ਕਿ ਜਪਾਨ ਸਰਕਾਰ

Read More
Punjab

ਬਠਿੰਡਾ ਥਰਮਲ ਪਲਾਂਟ ਦੀ 165 ਏਕੜ ਜ਼ਮੀਨ ਵੇਚਣ ਨੂੰ ਮਨਜ਼ੂਰੀ; ਬਲਾਕ C ਅਤੇ D ਕਾਲੋਨੀ ਦੀ ਵਿਕਰੀ ਦਾ ਫੈਸਲਾ

ਬਿਊਰੋ ਰਿਪੋਰਟ (ਬਠਿੰਡਾ, 10 ਦਸੰਬਰ 2025): ਆਮ ਆਦਮੀ ਪਾਰਟੀ (AAP) ਸਰਕਾਰ ਨੇ ਬਠਿੰਡਾ ਵਿੱਚ ਬੰਦ ਹੋ ਚੁੱਕੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਜ਼ਮੀਨ ਵੇਚਣ ਦਾ ਵੱਡਾ ਫੈਸਲਾ ਲਿਆ ਹੈ। ਇਸ ਪ੍ਰਸਤਾਵ ਨੂੰ ਬੋਰਡ ਆਫ਼ ਡਾਇਰੈਕਟਰਜ਼ ਵੱਲੋਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਜਾਣਕਾਰੀ ਅਨੁਸਾਰ, ਥਰਮਲ ਪਲਾਂਟ ਦੀ 165.67 ਏਕੜ ਜ਼ਮੀਨ ਨੂੰ ਵੇਚਣ ਲਈ ਪੁੱਡਾ (PUDA)

Read More