ਹਰਿਆਣਾ ਦੇ ਕੁਰੂਕਸ਼ੇਤਰ ‘ਚ ਵੱਡਾ ਹਾਦਸਾ, 2 ਵਾਹਨਾਂ ਦੀ ਟੱਕਰ ‘ਚ 5 ਨੌਜਵਾਨਾਂ ਦੀ ਮੌਤ
ਹਰਿਆਣਾ ਦੇ ਕੁਰੂਕਸ਼ੇਤਰ ‘ਚ ਸੜਕ ਹਾਦਸੇ ‘ਚ 5 ਨੌਜਵਾਨਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਦੋ ਨੌਜਵਾਨ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਟੱਕਰ ਜ਼ਾਈਲੋ ਅਤੇ ਸਕਾਰਪੀਓ ਗੱਡੀਆਂ ਵਿਚਕਾਰ ਹੋਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਕੁਰੂਕਸ਼ੇਤਰ ਦੇ ਪਿਹੋਵਾ ਉਪਮੰਡਲ ਦੇ ਪਿੰਡ ਟਿੱਕਰੀ ਨੇੜੇ ਵਾਪਰਿਆ।
