ਪਤਨੀ ਨਾਲ ਦੁਬਈ ਗਿਆ ਨੌਜਵਾਨ ਲਾਪਤਾ! ਨੂੰਹ ਨੇ ਭੇਜਿਆ ‘ਡੈਥ ਸਰਟੀਫਿਕੇਟ’ 3 ਦਿਨ ਬਾਅਦ ਹੀ ਕਰਵਾਇਆ ਦੂਜਾ ਵਿਆਹ
- by Preet Kaur
- March 27, 2026
- 0 Comments
ਅੰਮ੍ਰਿਤਸ (27 ਮਾਰਚ, 2026): ਅੰਮ੍ਰਿਤਸਰ ਦੇ ਪਿੰਡ ਜਗਦੇਵ ਕਲਾਂ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਲਖਬੀਰ ਸਿੰਘ ਦੇ ਦੁਬਈ ਵਿੱਚ ਲਾਪਤਾ ਹੋਣ ਦਾ ਮਾਮਲਾ ਇੱਕ ਡੂੰਘੀ ਸਾਜ਼ਿਸ਼ ਦਾ ਰੂਪ ਲੈਂਦਾ ਨਜ਼ਰ ਆ ਰਿਹਾ ਹੈ। ਲਖਬੀਰ ਦੇ ਪਿਤਾ ਦੇਸ਼ਾ ਸਿੰਘ ਨੇ ਆਪਣੀ ਨੂੰਹ ਕਵਲਦੀਪ ਕੌਰ ’ਤੇ ਆਪਣੇ ਪੁੱਤਰ ਨੂੰ ਗਾਇਬ ਕਰਨ ਅਤੇ ਝੂਠਾ ਡੈਥ ਸਰਟੀਫਿਕੇਟ ਭੇਜ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਰੱਦ
- by Gurpreet Singh
- March 27, 2026
- 0 Comments
ਹਰਿਆਣਾ ਸਿੱਖ ਗੁਰਦੁਆਰਾ ਮੇੈਨੇਜਮੈਂਟ ਕਮੇਟੀ ਦਾ ਬਜਟ ਜੁਡੀਸ਼ੀਅਲ ਕਮਿਸ਼ਨ ਨੇ ਰੱਦ ਕਰ ਦਿੱਤਾ ਗਿਆ ਹੈ। ਕੋਰਮ ਪੂਰਾ ਨਾ ਹੋਣ ਕਾਰਨ ਇਸਨੂੰ ਰੱਦ ਕੀਤਾ ਗਿਆ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਕੋਰਮ ਪੂਰਾ ਨਾ ਹੋਣ ਕਾਰਨ ਇਹ ਬਜਟ ਵੈਧ ਨਹੀਂ ਹੈ। ਜ਼ਿਕਯੋਗ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ 104 ਕਰੋੜ ਰੁਪਏ ਦਾ ਬਜਟ ਸੀ।
ਦੇਸ਼ ਵਿੱਚ ਨਹੀਂ ਲੱਗੇਗਾ ਕੋਈ ਲੌਕਡਾਊਨ! ਕੇਂਦਰ ਸਰਕਾਰ ਨੇ ਦਿੱਤਾ ਸਪੱਸ਼ਟੀਕਰਨ
- by Preet Kaur
- March 27, 2026
- 0 Comments
ਨਵੀਂ ਦਿੱਲੀ (27 ਮਾਰਚ, 2026): ਪੱਛਮੀ ਏਸ਼ੀਆ (ਈਰਾਨ-ਅਮਰੀਕਾ ਜੰਗ) ਦੇ ਸੰਕਟ ਕਾਰਨ ਦੇਸ਼ ਵਿੱਚ ਲੌਕਡਾਊਨ ਲੱਗਣ ਦੀਆਂ ਚੱਲ ਰਹੀਆਂ ਚਰਚਾਵਾਂ ’ਤੇ ਕੇਂਦਰ ਸਰਕਾਰ ਨੇ ਅੱਜ ਰੋਕ ਲਗਾ ਦਿੱਤੀ ਹੈ। ਸਰਕਾਰ ਦੇ ਤਿੰਨ ਦਿੱਗਜ ਮੰਤਰੀਆਂ- ਨਿਰਮਲਾ ਸੀਤਾਰਮਨ, ਕਿਰਨ ਰਿਜਿਜੂ ਅਤੇ ਹਰਦੀਪ ਸਿੰਘ ਪੁਰੀ ਨੇ ਸਪੱਸ਼ਟ ਕੀਤਾ ਹੈ ਕਿ ਲੌਕਡਾਊਨ ਦੀਆਂ ਖ਼ਬਰਾਂ ਮਹਿਜ਼ ਅਫ਼ਵਾਹਾਂ ਹਨ ਅਤੇ ਸਰਕਾਰ
ਤੇਲ ਦੀ ਕਿੱਲਤ ਦੀਆਂ ਅਫ਼ਵਾਹਾਂ ਵਿਚਾਲੇ ਪੰਜਾਬ ’ਚ ਹਾਹਾਕਾਰ! ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੰਜਮ ਰੱਖਣ ਦੀ ਅਪੀਲ
- by Preet Kaur
- March 27, 2026
- 0 Comments
ਜਲੰਧਰ/ਲੁਧਿਆਣਾ (27 ਮਾਰਚ, 2026): ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਕਾਰਨ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ। ਤੇਲ ਖ਼ਤਮ ਹੋਣ ਦੇ ਡਰ ਕਾਰਨ ਲੋਕਾਂ ਵਿੱਚ ਭਾਰੀ ਘਬਰਾਹਟ ਦੇਖੀ ਜਾ ਰਹੀ ਹੈ, ਜਿਸ ਕਾਰਨ ਜਲੰਧਰ ਅਤੇ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ਵਿੱਚ ਕਈ ਪੈਟਰੋਲ ਪੰਪਾਂ ’ਤੇ ਸਟਾਕ ਖ਼ਤਮ ਹੋਣ
MP ਅੰਮ੍ਰਿਤਪਾਲ ਸਿੰਘ ਨੂੰ ਹਾਈਕੋਰਟ ਤੋਂ ਵੱਡਾ ਝਟਕਾ
- by Gurpreet Singh
- March 27, 2026
- 0 Comments
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਵੱਡਾ ਝਟਕਾ ਲੱਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ। ਇਸ ਪਟੀਸ਼ਨ ਵਿਚ ਅੰਮ੍ਰਿਤਪਾਲ ਸਿੰਘ ਨੇ ਸੰਸਦ ਦੇ ਚੱਲ ਰਹੇ ਬਜਟ ਸੈਸ਼ਨ ਵਿਚ ਹਿੱਸਾ ਲੈਣ ਲਈ ਰੋਕਥਾਮ ਹਿਰਾਸਤ (NSA ਡਿਟੈਨਸ਼ਨ) ਤੋਂ ਅਸਥਾਈ ਰਿਹਾਈ ਦੀ ਮੰਗ ਕੀਤੀ ਸੀ। ਹਾਲਾਂਕਿ ਅਦਾਲਤ
