ਫਗਵਾੜਾ ’ਚ ਅਣਮਨੁੱਖੀ ਘਟਨਾ, ਸਸਕਾਰ ਵਾਸਤੇ ਕੂੜੇ ਵਾਲੀ ਗੱਡੀ ’ਚ ਲਿਜਾਈ ਲਾਵਾਰਸ ਲਾਸ਼
ਬਿਊਰੋ ਰਿਪੋਰਟ (ਫਗਵਾੜਾ, 19 ਨਵੰਬਰ 2025): ਫਗਵਾੜਾ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸਨੇ ਪੰਜਾਬੀਅਤ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇੱਥੇ ਇੱਕ ਲਾਵਾਰਸ ਲਾਸ਼ ਨੂੰ ਸਿਵਲ ਹਸਪਤਾਲ ਤੋਂ ਸ਼ਮਸ਼ਾਨਘਾਟ ਤੱਕ ਸਸਕਾਰ ਵਾਸਤੇ ਲੈ ਕੇ ਜਾਣ ਲਈ ਨਗਰ ਨਿਗਮ ਦੀ ਕੂੜਾ ਚੁੱਕਣ ਵਾਲੀ ਗੱਡੀ ਦੀ ਵਰਤੋਂ ਕੀਤੀ ਗਈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ
