ਓਡੀਸ਼ਾ ’ਚ ਬਣੀ BJP ਦੀ ਸਰਕਾਰ! ਮੋਹਨ ਮਾਂਝੀ ਬਣੇ 15ਵੇਂ ਮੁੱਖ ਮੰਤਰੀ, 2 ਉਪ ਮੁੱਖ ਮੰਤਰੀਆਂ ਸਣੇ 13 ਮੰਤਰੀਆਂ ਨੇ ਵੀ ਚੁੱਕੀ ਸਹੁੰ
ਓਡੀਸ਼ਾ ਵਿੱਚ ਪਹਿਲੀ ਵਾਰ ਭਾਜਪਾ ਦੀ ਸਰਕਾਰ ਬਣੀ ਹੈ। 52 ਸਾਲਾ ਮੋਹਨ ਚਰਨ ਮਾਂਝੀ ਨੇ ਬੁੱਧਵਾਰ ਨੂੰ ਸੂਬੇ ਦੇ 15ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਦੇ ਨਾਲ ਦੋ ਉਪ ਮੁੱਖ ਮੰਤਰੀ ਕਨਕ ਵਰਧਨ ਸਿੰਘਦੇਵ (67) ਅਤੇ ਪ੍ਰਭਾਵਤੀ ਪਰੀਦਾ (57) ਨੇ ਵੀ ਸਹੁੰ ਚੁੱਕੀ। ਮਾਂਝੀ ਮੰਤਰੀ ਮੰਡਲ ਵਿੱਚ 13 ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ।
