ਨਾਬਾਲਗਾਂ ਲਈ ਪੰਜਾਬ ਪੁਲਿਸ ਦਾ ਫ਼ੁਰਮਾਨ! ਜੇ ਡਰਾਈਵਿੰਗ ਕਰਦੇ ਫੜੇ ਗਏ ਤਾਂ ਮਾਪਿਆਂ ਨੂੰ 3 ਸਾਲ ਕੈਦ ਤੇ ਮੋਟਾ ਜ਼ੁਰਮਾਨਾ
- by Preet Kaur
- July 21, 2024
- 0 Comments
ਚੰਡੀਗੜ੍ਹ: ਪੰਜਾਬ ਪੁਲਿਸ ਨੇ ਨਾਬਾਲਗਾਂ ਲਈ ਸਖ਼ਤ ਹੁਕਮ ਜਾਰੀ ਕੀਤੇ ਹਨ। ਇਸ ਮੁਤਾਬਕ ਜੇ ਹੁਣ 18 ਸਾਲਾਂ ਤੋਂ ਘੱਟ ਉਮਰ ਦੇ ਨਬਾਲਿਗ ਬੱਚੇ ਮੋਟਰਸਾਈਕਲ ਜਾਂ ਕਾਰ ਚਲਾਉਂਦੇ ਫੜੇ ਗਏ ਤਾਂ ਉਨ੍ਹਾਂ ਦੇ ਮਾਪਿਆਂ ਨੂੰ ਕੈਦ ਹੋਵੇਗੀ ਤੇ ਉਨ੍ਹਾਂ ਕੋਲੋਂ ਮੋਟਾ ਜ਼ੁਰਮਾਨਾ ਵੀ ਵਸੂਲਿਆ ਜਾਵੇਗਾ। ਇਹ ਹੁਕਮ ਟ੍ਰੈਫਿਕ ਅਤੇ ਸੜਕ ਸੁਰੱਖਿਆ ਪੰਜਾਬ ਚੰਡੀਗੜ੍ਹ ਵੱਲੋਂ ਸਮੂਹ ਕਮਿਸ਼ਨਰ
ਇਜ਼ਰਾਈਲ ਨੇ ਯਮਨ ’ਤੇ ਕੀਤਾ ਹਵਾਈ ਹਮਲਾ, ਤੇਲ ਅਵੀਵ ’ਤੇ ਡਰੋਨ ਹਮਲੇ ਦਾ ਦਿੱਤਾ ਜਵਾਬ
- by Preet Kaur
- July 21, 2024
- 0 Comments
ਬਿਉਰੋ ਰਿਪੋਰਟ: ਇਜ਼ਰਾਈਲ ਨੇ ਤੇਲ ਅਵੀਵ ਵਿੱਚ ਡਰੋਨ ਹਮਲੇ ਦਾ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 20 ਜੁਲਾਈ ਨੂੰ, ਯਮਨ ਨੇ ਪੱਛਮੀ ਯਮਨ ਵਿੱਚ ਹੋਤੀ ਵਿਦਰੋਹੀ ਸਮੂਹ ਦੇ ਕਈ ਟਿਕਾਣਿਆਂ ਉੱਤੇ ਭਾਰੀ ਬੰਬਾਰੀ ਕੀਤੀ। ਇਜ਼ਰਾਇਲੀ ਫੌਜ ਨੇ ਇਹ ਜਾਣਕਾਰੀ ਦਿੱਤੀ ਹੈ। ਪੂਰੇ ਮੱਧ ਪੂਰਬ ਵਿੱਚ ਇਜ਼ਰਾਈਲ-ਫਲਸਤੀਨ ਸੰਘਰਸ਼ ਦੇ ਫੈਲਣ ਦੀ ਸੰਭਾਵਨਾ ਤੇਜ਼ੀ ਨਾਲ ਵਧ ਰਹੀ
NEET ਦੇ ਨਵੇਂ ਨਤੀਜੇ ਵੀ ਸਵਾਲਾਂ ਦੇ ਘੇਰੇ ’ਚ! 2321 ਵਿਦਿਆਰਥੀਆਂ ਨੇ ਹਾਸਲ ਕੀਤੇ 700 ਤੋਂ ਵੱਧ ਅੰਕ, ਸੀਕਰ ਦਾ ਨਤੀਜਾ 6 ਗੁਣਾ ਵੱਧ
- by Preet Kaur
- July 21, 2024
- 0 Comments
ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸ਼ਨੀਵਾਰ (20 ਜੁਲਾਈ) ਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ ‘ਤੇ NEET UG-2024 ਲਈ ਹਾਜ਼ਰ ਹੋਏ 23.22 ਲੱਖ ਵਿਦਿਆਰਥੀਆਂ ਦੇ ਕੇਂਦਰ-ਸ਼ਹਿਰ ਅਨੁਸਾਰ ਨਤੀਜੇ ਜਾਰੀ ਕੀਤੇ ਹਨ। ਦੇਸ਼ ਭਰ ਵਿੱਚ 2321 ਵਿਦਿਆਰਥੀਆਂ ਨੇ 700 ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। 30,204 ਵਿਦਿਆਰਥੀਆਂ ਨੇ 650 ਤੋਂ ਵੱਧ ਅਤੇ 81,550 ਨੇ 600 ਤੋਂ
ਗੈਂਗਸਟਰ ਗੋਲਡੀ ਸਮੇਤ 10 ਖ਼ਿਲਾਫ਼ ਚੰਡੀਗੜ੍ਹ ’ਚ ਚਾਰਜਸ਼ੀਟ ਦਾਇਰ! UAPA ਤੇ ਆਰਮਜ਼ ਐਕਟ ਤਹਿਤ ਲਾਏ ਇਲਜ਼ਾਮ
- by Preet Kaur
- July 21, 2024
- 0 Comments
ਬਿਉਰੋ ਰਿਪੋਰਟ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਛੇ ਮਹੀਨੇ ਪਹਿਲਾਂ ਚੰਡੀਗੜ੍ਹ ਸਥਿਤ ਕਾਰੋਬਾਰੀ ਕੁਲਦੀਪ ਸਿੰਘ ਮੱਕੜ ਦੇ ਘਰ ’ਤੇ ਗੋਲੀਬਾਰੀ ਕਰਨ ਦੇ ਮਾਮਲੇ ’ਚ ਅਮਰੀਕਾ ’ਚ ਲੁਕੇ ਅੱਤਵਾਦੀ ਗੋਲਡੀ ਬਰਾੜ ਸਮੇਤ 10 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਮੁਲਜ਼ਮਾਂ ’ਤੇ ਯੂਏਪੀਏ ਐਕਟ ਅਤੇ ਆਰਮਜ਼ ਐਕਟ ਦੇ ਤਹਿਤ ਇਲਜ਼ਾਮ ਲਗਾਏ ਗਏ ਹਨ। ਗੋਲਡੀ ਬਰਾੜ ਨੂੰ ਦੱਸਿਆ
ਕੇਦਾਰਨਾਥ ਪੈਦਲ ਮਾਰਗ ’ਤੇ ਵੱਡਾ ਹਾਦਸਾ, ਤਿੰਨ ਸ਼ਰਧਾਲੂਆਂ ਦੀ ਮੌਤ, ਪੰਜ ਜ਼ਖ਼ਮੀ
- by Preet Kaur
- July 21, 2024
- 0 Comments
ਗੌਰੀਕੁੰਡ: ਕੇਦਾਰਨਾਥ ਪੈਦਲ ਮਾਰਗ ’ਤੇ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਚਿਰਬਾਸਾ ਨੇੜੇ ਪਹਾੜੀ ਤੋਂ ਅਚਾਨਕ ਵੱਡੀ ਮਾਤਰਾ ਵਿੱਚ ਮਲਬਾ ਅਤੇ ਪੱਥਰ ਹੇਠਾਂ ਡਿੱਗ ਪਏ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਜਵਾਰ ਨੇ ਦੱਸਿਆ ਕਿ ਯਾਤਰਾ ’ਤੇ ਜਾ ਰਹੇ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਪੰਜ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਕਈ
ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਦਾ ਰਿਮਾਂਡ ਖ਼ਤਮ! ਅੱਜ ਫਿਰ ਅਦਾਲਤ ’ਚ ਪੇਸ਼ ਕਰੇਗੀ ਜਲੰਧਰ ਪੁਲਿਸ
- by Preet Kaur
- July 21, 2024
- 0 Comments
ਜਲੰਧਰ: ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਦਾ ਦੋ ਦਿਨ ਦਾ ਰਿਮਾਂਡ ਕੱਲ੍ਹ ਖ਼ਤਮ ਹੋ ਗਿਆ। ਅੱਜ ਪੁਲਿਸ ਹਰਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਨੂੰ ਮੁੜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕਰੇਗੀ। ਪੁਲਿਸ ਨੇ ਹਰਪ੍ਰੀਤ ਸਿੰਘ ਦਾ ਦਸ ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਦੋ
ਕੇਜਰੀਵਾਲ ਦੀਆਂ 5 ਗਰੰਟੀਆਂ ਬਾਰੇ ਖਹਿਰਾ ਨੇ ਹਰਿਆਣਵੀਆਂ ਨੂੰ ਕੀਤਾ ਸਾਵਧਾਨ! ਦਿੱਤੀ ਖ਼ਾਸ ਸਲਾਹ
- by Preet Kaur
- July 21, 2024
- 0 Comments
ਬਿਉਰੋ ਰਿਪੋਰਟ: ਆਮ ਆਦਮੀ ਪਾਰਟੀਆਂ ਵੱਲੋਂ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀਆਂ 5 ਗਰੰਟੀਆਂ ’ਤੇ ਪੰਜਾਬ ਕਾਂਗਰਸ ਦੇ ਲੀਡਰ ਸੁਖਪਾਲ ਖਹਿਰਾ ਨੇ ਤੰਜ ਕੱਸਿਆ ਹੈ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ‘ਫਰਜ਼ੀ ਇਨਕਲਾਬੀ’ ਕਹਿੰਦਿਆਂ ਹਰਿਆਣਾ ਵਾਸੀਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ
ਲੁਧਿਆਣਾ ’ਚ ਜਲੰਧਰ ਦੇ ਜੋੜੇ ਨਾਲ ਵੱਡਾ ਹਾਦਸਾ! ਮੰਦਰ ’ਚ ਮੱਥਾ ਟੇਕ ਕੇ ਮੁੜਦੇ ਸਮੇਂ ਟਰੱਕ ਨੇ ਕੁਚਲਿਆ
- by Preet Kaur
- July 21, 2024
- 0 Comments
ਬਿਉਰੋ ਰਿਪੋਰਟ: ਲੁਧਿਆਣਾ ’ਚ ਦੇਰ ਸ਼ਾਮ ਸਾਹਨੇਵਾਲ ਨੇੜੇ ਹਾਈਵੇ ’ਤੇ ਇੱਕ ਤੇਜ਼ ਰਫਤਾਰ ਟਰੱਕ ਨੇ ਬਾਈਕ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਸ ਦੇ ਪਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਔਰਤ ਆਪਣੇ ਪਤੀ ਨਾਲ ਪਟਿਆਲਾ ਕਾਲੀ ਮਾਤਾ ਮੰਦਰ ਵਿੱਚ ਮੱਥਾ ਟੇਕ ਕੇ ਵਾਪਸ
