ਬਿਉਰੋ ਰਿਪੋਰਟ : ਜਲੰਧਰ ਵਿੱਚ ਨਗਰ ਨਿਗਮ (Jalandhar Nagar Nigam) ਦੇ ਨਵੇਂ ਵਧੀਕ ਕਮਿਸ਼ਨਰ ਆਈਏਐਸ ਅਧਿਕਾਰੀ ਅੰਕੁਰਜੀਤ ਸਿੰਘ (IAS Ankurjeet Singh) ਹੋਣਗੇ। ਅੱਜ ਯਾਨੀ ਬੁੱਧਵਾਰ ਨੂੰ ਉਹ ਜਲੰਧਰ ਨਗਰ ਨਿਗਮ ਪਹੁੰਚ ਕੇ ਚਾਰਜ ਸੰਭਾਲਣਗੇ। ਅੰਕੁਰਜੀਤ ਸਿੰਘ ਮੂਲ ਰੂਪ ਤੋਂ ਯਮੁਨਾਨਗਰ, ਹਰਿਆਣਾ ਦਾ ਰਹਿਣ ਵਾਲਾ ਹੈ।
ਹਾਲ ਹੀ ਵਿੱਚ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੰਤਰੀ ਮੰਡਲ ’ਚ ਫੇਰਬਦਲ ਤੋਂ ਬਾਅਦ ਵੱਡੇ ਪੱਧਰ ’ਤੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਸੀ। ਜਿਸ ਵਿੱਚ ਜਲੰਧਰ ਨਗਰ ਨਿਗਮ ਦਾ ਚਾਰਜ ਅੰਕੁਰਜੀਤ ਸਿੰਘ ਨੂੰ ਦਿੱਤਾ ਗਿਆ ਹੈ। ਅੱਜ ਉਹ ਜਲੰਧਰ ਪਹੁੰਚ ਕੇ ਆਪਣਾ ਕੰਮ ਸ਼ੁਰੂ ਕਰਨਗੇ।
ਬਚਪਨ ਵਿੱਚ ਚਲੀ ਗਈ ਸੀ ਅੱਖਾਂ ਦੀ ਜੋਤ
ਹਰਿਆਣਾ ਦੇ ਇੱਕ ਮੱਧਵਰਗੀ ਪਰਿਵਾਰ ਨਾਲ ਸਬੰਧਿਤ ਅੰਕੁਰਜੀਤ ਸਿੰਘ ਦੇਖ ਨਹੀਂ ਸਕਦੇ। ਅੰਕੁਰ ਸ਼ੁਰੂ ਤੋਂ ਹੀ ਨੇਤਰਹੀਣ ਨਹੀਂ ਸੀ, ਪਰ ਸਕੂਲ ਵਿਚ ਦਾਖ਼ਲ ਹੋਣ ਤੋਂ ਬਾਅਦ ਉਨ੍ਹਾਂ ਦੀ ਨਜ਼ਰ ਕਮਜ਼ੋਰ ਹੋਣ ਲੱਗੀ। ਇਸ ਗੱਲ ਦਾ ਪਤਾ ਉਨ੍ਹਾਂ ਨੂੰ ਉਦੋਂ ਲੱਗਾ ਜਦੋਂ ਉਨ੍ਹਾਂ ਨੂੰ ਕਲਾਸ ਵਿਚ ਬੈਠ ਕੇ ਬਲੈਕਬੋਰਡ ਘੱਟ ਨਜ਼ਰ ਆਉਂਦਾ।
ਫਿਰ ਉਹ ਹੌਲੀ-ਹੌਲੀ ਅੱਖਾਂ ਦੀ ਰੋਸ਼ਨੀ ਗੁਆਉਣ ਲੱਗੇ। ਜਿਸ ਤੋਂ ਬਾਅਦ ਉਹ ਅਚਾਨਕ ਦੇਖਣਾ ਬੰਦ ਹੋ ਗਿਆ। ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਪ੍ਰਮਾਤਮਾ ਵੱਲੋਂ ਦਿੱਤੇ ਹਾਲਾਤ ਦਾ ਡਟ ਕੇ ਮੁਕਾਬਲਾ ਕੀਤਾ, ਜਿਸ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਨੇ ਆਈ.ਏ.ਐਸ. ਅਫ਼ਸਰ ਬਣ ਕੇ ਆਪਣੇ ਪਰਿਵਾਰ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ।
ਤੀਜੀ ਕੋਸ਼ਿਸ਼ ਵਿੱਚ ਪਾਸ ਕੀਤੀ UPSC ਪ੍ਰੀਖਿਆ
ਜਾਣਕਾਰੀ ਮੁਤਾਬਕ ਅੰਕੁਰਜੀਤ ਦੇ ਤਿੰਨ ਦੋਸਤਾਂ ਨੇ ਤੀਜੀ ਅਤੇ ਦੂਜੀ ਕੋਸ਼ਿਸ਼ ਵਿੱਚ ਯੂਪੀਏਸੀ ਦੀ ਪ੍ਰੀਖਿਆ ਪਾਸ ਕੀਤੀ। ਜਦੋਂ 27 ਅਪ੍ਰੈਲ 2017 ਨੂੰ UPSC ਦਾ ਨਤੀਜਾ ਆਇਆ ਤਾਂ ਅੰਕੁਰਜੀਤ ਦੇ ਦੋਸਤ ਨੇ ਹੀ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਕਿ ਉਨ੍ਹਾਂ ਨੇ UPSC ਪਾਸ ਕਰ ਲਿਆ ਹੈ। ਜਦੋਂ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਦੱਸਿਆ ਤਾਂ ਸਾਰੇ ਬਹੁਤ ਖੁਸ਼ ਹੋਏ।
ਇਹ ਵੀ ਪੜ੍ਹੋ – ਇਜ਼ਰਾਇਲੀ ਲੜਕੀ ਨਾਲ ਅੰਮ੍ਰਿਤਸਰ ‘ਚ ਹੋਈ ਵੱਡੀ ਵਾਰਦਾਤ!