Others

ਪੱਛਮੀ ਅਫਰੀਕਾ ਦੇ ਸ਼ਹਿਰ ਲਿਓਨ ‘ਚ ਧ ਮਾਕਾ, 90 ਮੌ ਤਾਂ

‘ਦ ਖ਼ਾਲਸ ਟੀਵੀ ਬਿਊਰੋ:-ਪੱਛਮੀ ਅਫਰੀਕਾ ਦੇ ਦੇਸ਼ ਸਿਏਰਾ ਲਿਓਨ ਦਾ ਰਾਜਧਾਨੀ ਫ੍ਰੀਟਾਊਨ ਵਿੱਚ ਜਾਨਲੇਵਾ ਧਮਾਕਾ ਹੋਣ ਨਾਲ 90 ਤੋਂ ਵੱਧ ਲੋਕਾਂ ਦੇ ਮਰਨ ਦੀ ਖਬਰ ਹੈ। ਇਹ ਹਾਦਸਾ ਤੇਲ ਦੇ ਟੈਂਕਰ ਨਾਲ ਗੱਡੀ ਦੀ ਟੱਕਰ ਹੋਣ ਕਾਰਨ ਹੋਇਆ ਹੈ। ਇਸ ਦੌਰਾਨ ਕਈ ਲੋਕ ਜਖਮੀ ਹੋਏ ਹਨ। ਇਸ ਹਾਦਸੇ ਦੀਆਂ ਜੋ ਫੁਟੇਜ ਵਾਇਰਲ ਹੋ ਰਹੀਆਂ ਹਨ, ਉਨ੍ਹਾਂ ਵਿਚ ਲੋਕਾਂ ਦੇ ਕੱਟੇ ਵੱਢੇ ਸਰੀਰ ਇੱਧਰ ਉੱਧਰ ਖਿਲਰੇ ਨਜਰ ਆ ਰਹੇ ਹਨ।

ਧਮਾਕੇ ਨਾਲ ਹੋਰ ਕਿੰਨਾ ਨੁਕਸਾਨ ਹੋਇਆ ਹੈ, ਇਹ ਹਾਲੇ ਸਪਸ਼ਟ ਨਹੀਂ ਹੈ। ਹਾਲਾਂਕਿ ਸਰਕਾਰ ਮੁਰਦਾਘਰ ਦੇ ਮੈਨੇਜਰ ਨੇ ਖਬਰ ਏਜੰਸੀ ਰਾਇਟਰਸ ਨੂੰ ਇਹ ਦੱਸਿਆ ਹੈ ਕਿ ਹੁਣ ਤੱਕ 91 ਲਾਸ਼ਾਂ ਪਹੁੰਚ ਚੁੱਕੀਆਂ ਹਨ।

ਇਹ ਵੀ ਦੱਸ ਦਈਏ ਕਿ ਇਸ ਸ਼ਹਿਰ ਦੀ ਅਬਾਦੀ 10 ਲੱਖ ਤੋਂ ਜਿਆਦਾ ਹੈ ਤੇ ਥੋੜ੍ਹੇ ਸਾਲਾਂ ਵਿੱਚ ਇਸ ਸ਼ਹਿਰ ਨੇ ਕਈ ਗੰਭੀਰ ਕਰੋਪੀਆਂ ਝੱਲੀਆਂ ਹਨ। ਇਸੇ ਸਾਲ ਸ਼ਹਿਰ ਦੇ ਇਕ ਝੁੱਗੀ ਝੌਂਪੜੀ ਇਲਾਕੇ ਵਿੱਚ ਅੱਗ ਲੱਗਣ ਨਾਲ 80 ਲੋਕਾਂ ਦੀ ਮੌਤ ਹੋਈ ਸੀ। ਸਾਲ 2017 ਵਿੱਚ ਇਸੇ ਸ਼ਹਿਰ ਵਿਚ ਭਾਰੀ ਮੀਂਹ ਕਾਰਨ ਇਕ ਹਜਾਰ ਤੋਂ ਵੱਧ ਲੋਕ ਮਰੇ ਸਨ ਤੇ 3000 ਲੋਕ ਬੇਘਰ ਹੋਏ ਹਨ।