‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਛੱਤੀਸਗੜ੍ਹ ਦੇ ਰਾਏਪੁਰ ਰੇਲਵੇ ਸਟੇਸ਼ਨ ‘ਤੇ ਸੀਆਰਪੀਐਫ ਦੀ ਵਿਸ਼ੇਸ਼ ਰੇਲ ਗੱਡੀ ਵਿੱਚ ਅੱਜ ਹੋਏ ਧਮਾਕੇ ਵਿੱਚ ਚਾਰ ਜਵਾਨ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਡੈਟੋਨੇਟਰਾਂ ਨਾਲ ਭਰਿਆ ਇੱਕ ਡੱਬਾ ਰੇਲ ਗੱਡੀ ਦੇ ਫਰਸ਼ ‘ਤੇ ਡਿੱਗ ਪਿਆ। ਹਾਦਸਾ ਅੱਜ ਸਵੇਰੇ 6.30 ਵਜੇ ਝਾਰਸੁਗੁਡਾ ਤੋਂ ਜੰਮੂ ਤਵੀ ਰੇਲ ਗੱਡੀ ਰਾਏਪੁਰ ਸਟੇਸ਼ਨ ‘ਤੇ ਹੋਇਆ। ਸੀਆਰਪੀਐਫ ਦੇ ਇੱਕ ਜਵਾਨ ਨੂੰ ਰਾਏਪੁਰ ਦੇ ਨਾਰਾਇਣ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
