ਬਿਉਰੋ ਰਿਪੋਰਟ – ਸਿੱਖ ਭਾਈਚਾਰੇ ਨਾਲ ਜੁੜੇ ਧਾਰਮਿਕ ਚਿੰਨ ਅਤੇ ਗੁਰਬਾਣੀ ਦੀ ਇਕ ਵਾਰ ਮੁੜ ਤੋਂ ਬੇਅਦਬੀ ਹੋਈ ਹੈ । E-COMMERCE ਨਾਲ ਜੁੜੀ ਇਕ ਵੈੱਬਸਾਈਟ ਨੇ ਕਮਾਈ ਦਾ ਧੰਦਾ ਕਰਨ ਲਈ ‘ਏਕ ਓਂਕਾਰ’ ਸ਼ਬਦ ਦੀ ਗਲਤ ਵਰਤੋਂ ਕੀਤੀ ਹੈ । ਨਾਇਕਾ ਨਾਂ ਦੀ ਵੈੱਬਸਾਈਟ ਵੱਲੋਂ 800 ਰੁਪਏ ਵਿੱਚ ਇਕ ਟੋਪੀ ਵੇਚੀ ਜਾ ਰਹੀ ਹੈ ਜਿਸ ‘ਤੇ ‘ਏਕ ਓਂਕਾਰ’ ਲਿਖਿਆ ਹੋਇਆ ਹੈ । ਇਸ ਨਾਲ ਸਿੱਖਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਹੈ ।
ਸਿੱਖ ਧਰਮ ਵਿੱਚ ਪੱਗ ਹੀ ਸਿਰ ਦਾ ਤਾਜ਼ ਹੈ ਟੋਪੀ ਨੂੰ ਪੂਰੀ ਤਰ੍ਹਾਂ ਰਹਿਮ ਮਰਿਆਦਾ ਵਿੱਚ ਖਾਰਜ ਕੀਤਾ ਗਿਆ ਹੈ । ਮਰਿਆਦਾ ਵਿੱਚ ਕਿਹਾ ਗਿਆ ਹੈ ‘ਹੋਇ ਸਿਖ ਸਿਰ ਟੋਪੀ ਧਰੈ । ਸਾਤ ਜਨਮ ਕੁਸ਼ਟੀ ਹੁਇ ਮਰੈ । ਗੁਰੂ ਘਰ ਦੇ ਅੰਦਰ ਦਾਖਲ ਹੋਣ ਵੇਲੇ ਵੀ ਟੋਪੀ ਨੂੰ ਪੂਰੀ ਤਰ੍ਹਾਂ ਨਾਲ ਬੈਨ ਕੀਤਾ ਗਿਆ ਹੈ । ਇਸ ਦੇ ਬਾਵਜੂਦ ਹਾਲਾਂਕਿ ਭਾਵੇਂ ਕੁਝ ਸਿੱਖ ਨੌਜਵਾਨ ਟੋਪੀ ਪਾਕੇ ਦੇ ਗੁੰਮ ਦੇ ਹਨ ਜਿਸ ਦੀ ਵਜ੍ਹਾ ਕਰਕੇ ਅਜਿਹੀ ਕੰਪਨੀਆਂ ਨੂੰ ਕਮਰਸ਼ਲ ਫਾਇਦੇ ਲਈ ਵਰਤਨ ਦਾ ਮੌਕਾ ਮਿਲ ਜਾਂਦਾ ਹੈ । ਜਥੇਦਾਰ ਸ੍ਰੀ ਅਕਾਲ ਤਖਤ ਅਤੇ SGPC ਨੂੰ ਇਸ ਦਾ ਸਖਤ ਨੋਟਿਸ ਲੈਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਸਿੱਖ ਨੌਜਵਾਨਾਂ ਨੂੰ ਟੋਪੀ ਪਾਉਣ ਤੋਂ ਰੋਕਾਗੇ ਤਾਂ ਉਹ ਸ਼ਾਇਦ ਕੰਪਨੀਆਂ ਵੀ ਅਜਿਹੀਆਂ ਟੋਪੀਆਂ ਬਣਾਉਣ ਦੀ ਜ਼ੁਰਤ ਨਹੀਂ ਕਰਨਗੇ । ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਸਿੱਖਾਂ ਫੌਜੀਆਂ ਪਿਛਲੇ ਸਾਲ ਹੈਲਮੇਟ ਪਾਉਣ ਦੇ ਨਿਰਦੇਸ਼ ਦਿੱਤੇ ਸਨ ਜਿਸ ਦਾ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨੇ ਸਖਤ ਵਿਰੋਧੀ ਕੀਤਾ ਸੀ ।
ਪਿਛਲੇ ਸਾਲ ਮਾਰਚ 2023 ਵਿੱਚ ਕੇਂਦਰ ਸਰਕਾਰ ਸਿੱਖ ਫੌਜੀਆਂ ਨੂੰ ਹੈਲਮੇਟ ਪਹਿਨਾਉਣ ਨੂੰ ਲੈਕੇ ਅੜ ਗਈ ਸੀ । ਉਨ੍ਹਾਂ ਕਿਹਾ ਸੁਰੱਖਿਆ ਨੂੰ ਲੈਕੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸੁਰੱਖਿਆ ਦੇ ਲਈ ਬੁਲਟ ਪਰੂਫ਼ ਹੈਲਮੇਟ ਜ਼ਰੂਰੀ ਹੈ । ਪਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਤਕਾਲੀ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦਾ ਵਿਰੋਧ ਕਰਦੇ ਹੋਏ ਇਸ ਨੂੰ ਸਿੱਖ ਮਰਿਆਦਾ ਦੇ ਉਲਟ ਦੱਸਿਆ ਸੀ ਅਤੇ ਕੇਂਦਰ ਸਰਕਾਰ ਨੂੰ ਆਪਣਾ ਇਹ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਸੀ ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫੌਜੀ ਸਿੱਖਾਂ ਦੇ ਲਈ ਹੈਲਮੇਟ ਨੂੰ ਜ਼ਰੂਰੀ ਕਰਨ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਸੀ ਭਾਰਤ ਸਰਕਾਰ ਵਾਂਗ ਅੰਗਰੇਜ਼ਾਂ ਨੇ ਸਿੱਖ ਫੌਜੀਆਂ ਨੂੰ ਹੈਲਮੇਟ ਪਹਿਨਾਉਣ ਦਾ ਜਤਨ ਕੀਤਾ ਸੀ । ਪਰ ਸਿੱਖ ਫੌਜੀਆਂ ਨੇ ਇਸ ਨੂੰ ਰੱਦ ਕਰ ਦਿੱਤਾ ਸੀ । ਉਨ੍ਹਾਂ ਨੇ ਦੂਜੀ ਵਿਸ਼ਵ ਜੰਗ ਦਾ ਉਦਾਹਰਣ ਦਿੰਦੇ ਹੋਏ ਕਿਹਾ ਸੀ ਕਿ ਸਿੱਖਾਂ ਨੇ ਦਸਤਾਰਾਂ ਪਾਕੇ ਬਹਾਦੁਰੀ ਵਿਖਾਈ । 1962,1965 ਅਤੇ 1971 ਦੀ ਜੰਗ ਦੌਰਾਨ ਸਿੱਖ ਪੱਗ ਸਜਾ ਕੇ ਜੰਗ ਦੇ ਮੈਦਾਨ ਵਿੱਚ ਉਤਰੇ ਸਨ ।ਪਰ ਲੋਹ ਟੋਪ ਨੂੰ ਨਹੀਂ ਪਾਇਆ ਸੀ।