ਬਿਊਰੋ ਰਿਪੋਰਟ (15 ਅਕਤੂਬਰ, 2025): ਚੰਡੀਗੜ੍ਹ ਵਿੱਚ ਇੱਕ ਕਾਲੀ ਥਾਰ ਨੇ ਸੜਕ ਕਿਨਾਰੇ ਖੜੀਆਂ ਸਕੀਆਂ ਭੈਣਾਂ ਨੂੰ ਜ਼ੋਰਦਾਰ ਟੱਕਰ ਮਾਰੀ। ਹਾਦਸੇ ਵਿੱਚ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਨੇੜੇ ਮੌਜੂਦ ਲੋਕਾਂ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਇੱਕ ਭੈਣ ਦੀ ਮੌਤ ਹੋ ਗਈ, ਜਦਕਿ ਦੂਜੀ ਦੀ ਹਾਲਤ ਗੰਭੀਰ ਹੈ।
ਇਹ ਹਾਦਸਾ ਦੁਪਹਿਰ ਲਗਭਗ 3 ਵਜੇ ਸੈਕਟਰ 46 ਵਿੱਚ ਵਾਪਰਿਆ। ਟੱਕਰ ਮਾਰਨ ਵਾਲੀ ਥਾਰ ਚੰਡੀਗੜ੍ਹ ਨੰਬਰ ਦੀ ਦੱਸੀ ਜਾ ਰਹੀ ਹੈ। ਜ਼ਖ਼ਮੀ ਹੋਈਆਂ ਭੈਣਾਂ ਨੂੰ ਸੈਕਟਰ 32 ਸਥਿਤ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਸੋਜ਼ੈਫ ਨਾਮਕ ਕੁੜੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਉਸ ਦੀ ਭੈਣ ਈਸ਼ਾ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਦੋਵੇਂ ਭੈਣਾਂ ਬੁੜੈਲ ਦੀ ਰਹਿਣ ਵਾਲੀਆਂ ਸਨ। ਪੁਲਿਸ ਨੇ ਥਾਰ ਕਾਰ ਅਤੇ ਉਸ ਦੇ ਡਰਾਈਵਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਸੈਕਟਰ 34 ਪੁਲਿਸ ਕਰ ਰਹੀ ਹੈ।