‘ਦ ਖ਼ਾਲਸ ਬਿਊਰੋ : ਕੱਲ ਰਾਤ ਨੂੰ ਤਹਿਸੀਲਦਾਰ ਦਾ ਦਫ਼ਤਰ ਘੇ ਰੀ ਬੈਠੇ ਕਿਸਾਨਾਂ ਉਤੇ ਲਾ ਠੀ ਚਾਰਜ ਦੇ ਵਿ ਰੋਧ ਵਿੱਚ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਮਾਨਸਾ ਵਿਖੇ ਧ ਰਨਾ ਲਗਾਇਆ ਗਿਆ। ਮਾਲਵਾ ਇਲਾਕੇ ਦੇ ਕਿਸਾਨਾਂ ਤੇ ਮਜਦੂਰਾਂ ਵੱਲੋਂ ਨਰਮੇ ਦਾ ਮੁਆਵਜਾ ਲੈਣ ਲਈ ਪਿਛਲੇ ਕਈ ਦਿਨਾਂ ਤੋਂ ਲੰਬੀ ਸਬ-ਤਹਿਸੀਲ ਅੱਗੇ ਧ ਰਨਾ ਦਿਤਾ ਜਾ ਰਿਹਾ ਸੀ।
ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਬੀਤੇ ਦਿਨ ਜਦੋ ਕਿਸਾਨਾਂ ਨੇ ਤਹਿਸੀਲਦਾਰ ਨਾਲ ਗੱਲ ਕਰਨੀ ਚਾਹੀ ਤਾਂ ਉਥੋਂ ਦੇ ਪ੍ਰਸ਼ਾ ਸਨ ਨੇ ਕਿਸਾਨਾਂ ਤੇ ਮਜਦੂਰਾਂ ਉੱਪਰ ਲਾ ਠੀ ਚਾਰਜ ਕੀਤਾ, ਜੋ ਕਿ ਮੰਦਭਾਗੀ ਗੱਲ ਹੈ । ਉਨ੍ਹਾਂ ਕਿਹਾ ਕਿ ਲਾ ਠੀ ਚਾਰਜ ਦੌਰਾਨ ਜਖ਼ ਮੀ ਹੋਏ ਕਿਸਾਨਾਂ ਨੂੰ ਮੁਆਵਜਾ ਦੇਣ ਦੇ ਨਾਲ-ਨਾਲ ਜਖ ਮੀਆਂ ਦਾ ਇਲਾਜ ਮੁਫ਼ਤ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਨਰਮੇ ਦਾ ਮੁਆਵਜਾ ਜਲਦ ਤੋਂ ਜਲਦ ਦਿੱਤਾ ਜਾਣਾ ਚਾਹਿਦਾ ਹੈ