Punjab

ਇਸ ਸ਼ਰਤ ‘ਤੇ BKU ਉਗਰਾਹਾਂ ਨੇ ਚੰਡੀਗੜ੍ਹ ਦਾ ਮੋਰਚਾ ਕੀਤਾ ਖਤਮ! ਸਰਕਾਰ ਕੋਲ ਸਿਰਫ਼ 24 ਦਿਨ ਬਚੇ!

ਬਿਉਰੋ ਰਿਪੋਰਟ – BKU ਉਗਰਾਹਾਂ ਨੇ ਚੰਡੀਗੜ੍ਹ ਵਿੱਚ 5 ਦਿਨਾਂ ਬਾਅਦ ਆਪਣਾ ਧਰਨਾ ਖਤਮ ਕਰ ਦਿੱਤਾ ਹੈ। ਅੱਜ ਦੁਪਹਿਰ 2 ਵਜੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਜਾਵਾਗੇ। ਪ੍ਰਧਾਨ ਜੋਗਿੰਦਰ ਸਿੰਘ ਉਗਰਾਗਾਂ (JOGINDER SINGH UGRAHAN) ਨੇ ਕਿਹਾ ਸਾਡੀ ਮੁੱਖ ਮੰਤਰੀ ਭਗਵੰਤ ਮਾਨ ਨਾਲ (CHIEF MINISTER BHAGWANT MANN) ਨਾਲ ਢਾਈ ਘੰਟੇ ਮੀਟਿੰਗ ਹੋਈ ਸੀ। ਜਿਸ ਵਿੱਚ ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ 30 ਸਤੰਬਰ ਤੱਕ ਨਵੀਂ ਖੇਤੀ ਨੀਤੀ (AGRICULTURE POLICY) ਤਿਆਰ ਕਰ ਲਈ ਜਾਵੇਗੀ ਅਤੇ ਕਿਸਾਨਾਂ ਨੂੰ ਵਿਚਾਰ ਦੇ ਲਈ ਦਿੱਤੀ ਜਾਵੇਗੀ।

ਪ੍ਰਧਾਨ ਉਗਰਾਹਾਂ ਨੇ ਕਿਹਾ ਸਾਡੇ ਚੰਡੀਗੜ੍ਹ ਦੇ ਮੋਚਰੇ ਦੀ ਸਭ ਤੋਂ ਵੱਡੀ ਮੰਗ ਨਵੀਂ ਖੇਤੀ ਨੀਤੀ ਨੂੰ ਲੈਕੇ ਸੀ। ਜਿਸ ‘ਤੇ ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਇਸੇ ਮਹੀਨੇ ਵਿੱਚ ਉਸ ਨੂੰ ਤਿਆਰ ਕਰ ਲਵਾਂਗੇ। ਕੱਲ੍ਹ ਹੋਈ ਗੱਲਬਾਤ ਦੌਰਾਨ ਅਸੀਂ ਜਦੋਂ ਉਨ੍ਹਾਂ ਨੂੰ ਨਵੀਂ ਖੇਤੀ ਨੀਤੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਇਸ ਨੂੰ ਬਣਾਇਆ ਜਾ ਰਿਹਾ ਹੈ ਤਕਰੀਬਨ 1600 ਸਫਿਆਂ ਦੀ ਨੀਤੀ ਹੈ। ਇਸ ਵਿੱਚ ਬਰੀਕੀ ਨਾਲ ਕੰਮ ਕੀਤਾ ਜਾ ਰਿਹਾ ਹੈ। BKU ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਅਸੀਂ ਸਰਕਾਰ ਨੂੰ ਸਮਾਂ ਦੇ ਦਿੱਤਾ ਹੈ। ਹੁਣ ਸਾਡਾ ਅਗਲਾ ਕਦਮ 30 ਸਤੰਬਰ ਤੋਂ ਬਾਅਦ ਹੀ ਚੁੱਕਿਆ ਜਾਵੇਗਾ।

ਉਗਰਾਹਾਂ ਨੇ ਕਿਹਾ ਕਿ ਅਫਸਰਾਂ ਨੇ ਪਹਿਲਾਂ ਕਿਹਾ ਸੀ ਕਿ ਖੇਤੀ ਨੀਤੀ ਕੇਂਦਰ ਦਾ ਅਧਿਕਾਰ ਹੈ ਪਰ ਅਸੀਂ ਕਿਹਾ ਜਿਹੜਾ ਸੂਬਾ ਸਰਕਾਰ ਕਰ ਸਕਦੀ ਹੈ ਉਹ ਤਾਂ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ। ਅਸੀਂ ਖੇਤੀ ਨੀਤੀ ‘ਤੇ ਵਿਚਾਰ ਕਰਾਂਗੇ, ਖੇਤੀ ਨੀਤੀ ਅਜਿਹੀ ਹੋਣੀ ਚਾਹੀਦੀ ਹੈ ਜਿਸ ਨਾਲ ਘੱਟੋ-ਘੱਟ 90 ਫੀਸਦੀ ਕਿਸਾਨਾਂ ਦਾ ਕਲਿਆਣ ਹੋਵੇ, ਪਾਣੀ ਦੇ ਡਿੱਗ ਦੇ ਪੱਧਰ ਦਾ ਹੱਲ ਹੋਵੇ, ਵਾਤਾਵਰਣ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ –   ਮਨਪ੍ਰੀਤ ਸਿੰਘ ਬਾਦਲ ਅਕਾਲ ਤਖਤ ਸਾਹਿਬ ‘ਤੇ ਹੋਏ ਪੇਸ਼