ਬਿਉਰੋ ਰਿਪੋਰਟ : ਪੁਲਿਸ ਕਮਿਸ਼ਨ ਲੁਧਿਆਣਾ ਦੇ ਦਫਤਰ ਅੱਗੇ ਮਰਨ ਵਰਤ ‘ਤੇ ਬੈਠੇ BKU ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਅਤੇ ਪੀੜਤ ਦਿਲਦਾਰ ਸਿੰਘ ਨੂੰ 8 ਦਿਨ ਹੋ ਗਏ ਹਨ ।
ਜਿਸ ਕਾਰਨ ਉਨ੍ਹਾਂ ਦੇ ਸ਼ੂਗਰ ਲੈਵਲ ਦਾ ਪੱਧਰ ਹਰ ਪਲ ਡਿੱਗ ਰਿਹਾ ਹੈ ਪਰ ਕਿਸਾਨ ਯੂਨੀਅਨ ਦਾ ਇਲਜ਼ਾਮ ਹੈ ਕਿ ਪ੍ਰਸ਼ਾਸ਼ਨ ਅਤੇ ਸਰਕਾਰ ਵੱਲੋਂ ਇਨਸਾਫ ਦੇਣ ਦੀ ਬਜਾਏ ਦੋਸ਼ੀਆਂ ਨੂੰ ਬਚਾਉਣ ਲਈ ਹੀ ਕੰਮ ਕੀਤਾ ਜਾ ਰਿਹਾ ਹੈ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੋਰਚਾ ਚੜਦੀ ਕਲਾ ਵਿੱਚ ਹੈ । ਪਰ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇਨਸਾਫ ਦੇਣ ਦੀ ਬਜਾਏ ਦੋਸ਼ੀਆਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਕੰਮ ਕਾਰਨ ਮਰਨ ਵਰਤ ਉੱਤੇ ਬੈਠੇ ਆਗੂਆਂ ਦੀ ਸਿਹਤ ਨਾਜ਼ੁਕ ਹੁੰਦੀ ਜਾ ਰਹੀ ਹੈ । ਲੋਕਾਂ ਵਿੱਚ ਗੁੱਸਾ ਵੱਧਦਾ ਜਾ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਬੁੱਧਵਾਰ ਨੂੰ 5 ਹਜ਼ਾਰ ਦਾ ਇਕੱਠ ਪੁਲਿਸ ਕਮਿਸ਼ਨ ਲੁਧਿਆਣਾ ਦੇ ਦਫਤਰ ਅੱਗੇ ਮੋਰਚੇ ਵਿੱਚ ਹੋਇਆ।
ਡੱਲੇਵਾਲ ਨੇ ਦੱਸਿਆ ਕਿ ਦੋ ਵੱਡੇ ਜੱਥਿਆ ਨਾਲ ਬੀਬੀਆਂ ਵੱਲੋ ਵੀ ਸ਼ਮੂਲਤ ਕੀਤੀ ਗਈ ਅਤੇ ਮੋਰਚੇ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋ ਦਿੱਲੀ ਕਿਸਾਨ ਅੰਦੋਲਨ ਦੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਵੱਲੋ ਵੀ ਮੋਰਚੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੁਤਾਬਿਕ ਲੁਧਿਆਣਾ ਵਿੱਚ ਭੂ ਮਾਫੀਆ ਵਿਰੁੱਧ ਲੱਗਿਆਂ ਮੋਰਚਾ ਜਿੱਤਣਾ ਹਰ ਇੱਕ ਪੰਜਾਬ ਵਾਸੀ ਲਈ ਜ਼ਰੂਰੀ ਹੈ ਕਿਉਂਕਿ ਜੇਕਰ ਅਸੀਂ ਇਕਰਾਰਨਾਮੇ ਨਾਲ ਛੇੜਛਾੜ ਕਰ ਜ਼ਮੀਨ ਆਪਣੇ ਨਾਮ ਕਰਵਾਉਣ ਵਾਲੇ ਭੂ ਮਾਫੀਆ ਨੂੰ ਨਾਂ ਰੋਕਿਆ ਤਾਂ ਫੇਰ ਅੱਗੇ ਤੋਂ ਸਾਰੀਆਂ ਜਮੀਨਾਂ ਦੀਆ ਰਜਿਸਟਰੀਆਂ ਇਕਰਾਰਨਾਮੇ ਨਾਲ ਛੇੜਛਾੜ ਭੂ ਮਾਫੀਆ ਆਪਣੇ ਨਾਂ ਕਰ ਲਏਗਾ । ਇਸ ਲਈ ਜ਼ਰੂਰਤ ਹੈ ਭੂ-ਮਾਫਿਆ ਦਾ ਮੂੰਹ ਮੋੜਨਾ ਅਤੇ ਮੋਰਚਾ ਜਿੱਤਣਾ ਹਰ ਇੱਕ ਪੰਜਾਬ ਵਾਸੀ ਲਈ ਜ਼ਰੂਰੀ ਹੈ ।