The Khalas Tv Blog Khetibadi ਫਸਲਾਂ ਦੇ ਮੁਆਵਜ਼ੇ ਦੇਣ ‘ਚ ਹੋ ਰਹੀ ਢਿੱਲ, BKU ਏਕਤਾ ਡਕੌਂਦਾ ਵੱਲੋਂ ਘਿਰਾਓ ਕਰਨ ਦਾ ਐਲਾਨ
Khetibadi Punjab

ਫਸਲਾਂ ਦੇ ਮੁਆਵਜ਼ੇ ਦੇਣ ‘ਚ ਹੋ ਰਹੀ ਢਿੱਲ, BKU ਏਕਤਾ ਡਕੌਂਦਾ ਵੱਲੋਂ ਘਿਰਾਓ ਕਰਨ ਦਾ ਐਲਾਨ

BKU Ekta Dakoanda, strike, crop compensation, unseasonal rain

ਫਸਲਾਂ ਦੇ ਮੁਆਵਜ਼ੇ ਦੇਣ 'ਚ ਹੋ ਰਹੀ ਢਿੱਲ, BKU ਏਕਤਾ ਡਕੌਂਦਾ ਵੱਲੋਂ ਘਿਰਾਓ ਕਰਨ ਦਾ ਐਲਾਨ

ਬਰਨਾਲਾ – ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਹੋਈ । ਇਸ ਮੀਟਿੰਗ ਚ ਪ੍ਰਮੁੱਖ ਤੌਰ ਫਸਲਾਂ ਦੇ ਮੁਆਵਜ਼ੇ ਵਿੱਚ ਜ਼ਮੀਨੀ ਪੱਧਰ ‘ਤੇ ਹੋ ਰਹੀ ਢਿੱਲ ਦੇ ਮੱਦੇਨਜਰ ਜਿਲ੍ਹਾ ਖੇਤੀਬਾੜੀ ਅਫ਼ਸਰਾਂ ਦਾ 6 ਅਪ੍ਰੈਲ ਅਤੇ 7 ਅਪ੍ਰੈਲ ਘਿਰਾਓ ਕਰਨ ਦਾ ਮਤਾ ਸਰਬਸਮਤੀ ਪਾਸ ਕੀਤਾ ਗਿਆ। ਆਗੂਆਂ ਮੁਤਾਬਿਕ ਜਿਲ੍ਹਾ ਖੇਤੀਬਾੜੀ ਅਫ਼ਸਰ ਜ਼ਮੀਨੀ ਪੱਧਰ ਤੇ ਫ਼ਸਲ ਦੇ ਹੋਏ ਖਰਾਬੇ ਦੀ ਰਿਪੋਰਟ ਸਰਕਾਰ ਨੂੰ ਦੇਣ ਵਿੱਚ ਕੋਤਾਹੀ ਵਰਤ ਰਹੇ ਹਨ।

ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਫਸਲਾਂ ਦੇ ਮੁਆਵਜੇ ਦੀ 50000 ਪ੍ਰਤੀ ਏਕੜ ਦੀ ਮੰਗ ਕਰਦੀ ਹੈ ਪਰ ਜੇਕਰ ਸੂਬੇ ਦਾ ਮੁੱਖਮੰਤਰੀ 12000 ਸਰਕਾਰੀ ਮੁਆਵਜੇ ਵਿੱਚ 25 ਫੀਸਦੀ ਵਾਧੇ ਦਾ ਐਲਾਨ ਕਰਕੇ 15000 ਪ੍ਰਤੀ ਏਕੜ ਦੇਣ ਦਾ ਐਲਾਨ ਕਰਦਾ ਹੈ ਤਾਂ ਸੈਂਟਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਮੁਆਵਜੇ ਦਾ ਅੱਧ ਭਾਵ 7500 ਸੈਂਟਰ ਨੇ ਕੁਦਰਤੀ ਆਫ਼ਤਾਂ ਫੰਡ ਨੂੰ ਦੇਣਾ ਹੁੰਦਾ ਇਸ ਵਾਰੇ ਵੀ ਸਥਿਤੀ ਸਪਸ਼ਟ ਕੀਤੀ ਜਾਵੇ।

ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖਰਾਬ ਮੌਸਮ ਕਾਰਨ ਜੋ ਅਸਰ ਕਣਕ ਕੁਆਲਿਟੀ ‘ਤੇ ਪਿਆ, ਉਸ ਬਾਬਤ ਮੱਧ ਪ੍ਰਦੇਸ਼ ਵਿੱਚ ਢਿੱਲ ਦਿੱਤੀ ਗਈ ਹੈ ਪ੍ਰੰਤੂ ਪੰਜਾਬ ਨਾਲ ਢਿੱਲ ਨਾ ਦੇਕੇ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਲਈ ਪੰਜਾਬ ਵਿੱਚ ਵੀ ਖਰੀਦ ਸਮੇ ਢਿੱਲ ਦਿੱਤੀ ਜਾਵੇ।

ਪੰਜਾਬ ਲਈ ਮੁੜ ਤੋਂ ਮੀਂਹ, ਗੜੇਮਾਰੀ ਅਤੇ ਝੱਖੜ ਦੀ ਚੇਤਾਵਨੀ, ਕਿਸਾਨਾਂ ਨੁੰ ਖ਼ਾਸ ਸਲਾਹ

ਇਸਦੇ ਨਾਲ ਹੀ ਸੂਬਾ ਕਮੇਟੀ ਵਿੱਚ ਆਗੂਆ ਦੀ ਪਈ ਘਾਟ ਨੂੰ ਪੂਰਾ ਕਰਨ ਲਈ ਸਮੂਹ ਸੂਬਾ ਕਮੇਟੀ ਆਗੂਆਂ, ਜਿਲ੍ਹਾ ਪ੍ਰਧਾਨਾਂ ਅਤੇ ਜਰਨਲ ਸਕੱਤਰਾਂ ਨੇ ਸਰਬਸਮਤੀ ਨਾਲ ਗੁਰਮੀਤ ਸਿੰਘ ਭੱਟੀਵਾਲ ਨੂੰ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਇੰਦਰ ਪਾਲ ਸਿੰਘ ਬਰਨਾਲਾ ਨੂੰ ਸੂਬੇ ਦਾ ਪ੍ਰੈਸ ਸਕੱਤਰ ਚੁਣਿਆ ਗਿਆ।

ਮੀਟਿੰਗ ਦੌਰਾਨ ਇਹ ਵੀ ਸਰਬਸਮਤੀ ਨਾਲ ਫੈਸਲਾ ਲਿਆ ਗਿਆ ਜਥੇਬੰਦੀ ਦੀ ਮੈਂਬਰਸ਼ਿਪ ਮੁਹਿੰਮ ਸੰਘਰਸ਼ਾਂ ਕਾਰਨ ਲੰਮੇ ਸਮੇਂ ਤੋਂ ਬੰਦ ਪਈ ਹੈ, ਹੁਣ ਮੈਂਬਰਸ਼ਿਪ ਮੁਹਿੰਮ ਨੂੰ ਅਗਲੇ ਦੋ ਮਹੀਨੇ ਪਿੰਡ ਪਿੰਡ ਚਲਾਇਆ ਜਾਵੇਗਾ। ਇਸ ਮੁਹਿੰਮ ਦੇ ਪੂਰਾ ਹੋਣ ਤੋ ਬਾਅਦ ਜਿਲ੍ਹਾ ਇਜਲਾਸ ਅਤੇ ਸੂਬਾ ਇਜਲਾਸ ਦੀਆ ਜੋਰਾ ਸ਼ੋਰਾ ਨਾਲ ਤਿਆਰੀਆਂ ਕੀਤੀਆਂ ਜਾਣਗੀਆ।

ਖਸਖਸ ਖਾਣ ਨਾਲ ਨੇੜੇ ਵੀ ਨਹੀਂ ਲੱਗਣੀਆਂ ਕਈ ਬਿਮਾਰੀਆਂ, ਜਾਣੋ ਹੈਰਾਨਕੁਨ ਫ਼ਾਇਦੇ..

ਇਸ ਮੀਟਿੰਗ ਚ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਸੂਬਾ ਖਜਾਨਚੀ ਰਾਮ ਸਿੰਘ ਮਤੋਰਡਾ, ਦਰਸ਼ਨ ਸਿੰਘ ਉੱਗੋਕੇ, ਮਹਿੰਦਰ ਸਿੰਘ ਕਮਾਲਪੁਰ,ਮਲਕੀਤ ਸਿੰਘ ਈਨਾ, ਮਹਿੰਦਰ ਸਿੰਘ ਭੈਣੀ ਬਾਘਾ,ਗੁਰਬਚਨ ਸਿੰਘ ਪਟਿਆਲਾ, ਬਲਦੇਵ ਸਿੰਘ ਭਾਈ ਰੂਪਾ, ਜੋਗਾ ਸਿੰਘ ਭੋਡੀਪੂਰਾ,ਪੂਰਨ ਸਿੰਘ ਬਤਆਨਾ, ਤੇਜਿੰਦਰ ਸਿੰਘ ਕਾਕਾ,ਗੁਰਵਿੰਦਰ ਸਿੰਘ ਗੁਰਦਾਸਪੁਰ, ਦਲਵੀਰ ਸਿੰਘ, ਕਰਮਜੀਤ ਸਿੰਘ ਬਲਿਆਲ, ਕੁਲਦੀਪ ਸਿੰਘ ਜੋਸ਼ੀ, ਜੱਗੀ ਸਿੰਘ ਮੋਹਾਲੀ,ਮਾਸਟਰ ਨਿਰਪਾਲ ਸਿੰਘ ਸ਼ਾਮਲ ਹੋਏ।

Exit mobile version