ਬਿਊਰੋ ਰਿਪੋਰਟ : ਭਾਰਤੀ ਕਿਸਾਨ ਯੂਨੀਅਨ ਚੜੂਨੀ ਨੇ ਹਰਿਆਣਾ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਹੈ ਕੀ ਜੇਕਰ 16 ਜਨਵਰੀ ਤੱਕ ਗੰਨੇ ਦੇ ਰੇਟ ਵਧਾਉਣ ਨੂੰ ਲੈਕੇ ਕੋਈ ਫੈਸਲਾ ਨਹੀਂ ਕੀਤਾ ਤਾਂ 17 ਜਨਵਰੀ ਤੋਂ ਮਿੱਲਾਂ ਵਿੱਚ ਗੰਨਾ ਭੇਜਣਾ ਬੰਦ ਕਰ ਦੇਣਗੇ । ਸਿਰਫ਼ ਇੰਨਾਂ ਹੀ ਨਹੀਂ ਗੁਰਨਾਮ ਸਿੰਘ ਚੜੂਨੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ 20 ਜਨਵਰੀ ਤੋਂ ਪੂਰੇ ਸੂਬੇ ਦੀਆਂ ਮਿੱਲਾਂ ਵਿੱਚ ਤਾਲੇਬੰਦੀ ਕੀਤੀ ਜਾਵੇਗੀ । ਗੰਨੇ ਦੀਆਂ ਕੀਮਤਾਂ ਨੂੰ ਲੈਕੇ ਕਰਨਾਲ ਦੀ ਅਨਾਜ ਮੰਡੀ ਵਿੱਚ ਸੂਬੇ ਦੇ ਸਾਰੇ ਕਿਸਾਨਾਂ ਦੀ ਮਹਾਂ ਪੰਚਾਇਤ ਸੀ । ਇਸ ਦੌਰਾਨ ਜ਼ਿਲ੍ਹਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਦੌਰਾਨ ਦੱਸਿਆ ਕੀ 16 ਜਨਵਰੀ ਨੂੰ ਉਹ ਗੰਨੇ ਦੇ ਰੇਟ ਵਧਾਉਣ ਨੂੰ ਲੈਕੇ ਵਿਧਾਇਕਾਂ ਦੀ ਕਮੇਟੀ ਦੇ ਸਾਹਮਣੇ ਆਪਣੀ ਗੱਲ ਰੱਖਣ । ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਚੜੂਨੀ ਨੇ ਸਰਕਾਰ ਨੂੰ ਅਲਟੀਮੇਟ ਦਿੰਦੇ ਹੋਏ ਅੰਦੋਲਨ ਖਤਮ ਕਰਨ ਦਾ ਐਲਾਨ ਕੀਤਾ ।
ਗੰਨੇ ਦਾ ਰੇਟ 450 ਕਰਨ ਦੀ ਮੰਗ
ਕਰਨਾਲ ਵਿੱਚ ਭਾਰਤੀ ਕਿਸਾਨ ਯੂਨੀਅਨ ਚੰੜੂਨੀ ਨੇ ਕਿਹਾ ਕਿਸਾਨ 450 ਰੁਪਏ ਫੀ ਕਵਿੰਟਲ ਗੰਨੇ ਦੀ ਮੰਗ ਕਰ ਰਹੇ ਹਨ ਜਦਕਿ ਹਰਿਆਣਾ ਸਰਕਾਰ ਫਿਲਹਾਲ 362 ਰੁਪਏ ਫੀ ਕਵਿੰਟਲ ਦੇ ਰਹੀ ਹੈ । ਇਸ ਤੋਂ ਇਲਾਵਾ ਕਿਸਾਨ ਜਥੇਬੰਦੀ ਦਾ ਇਹ ਵੀ ਇਲਜ਼ਾਮ ਹੈ ਕਿ ਸਰਕਾਰ ਨੇ ਗੰਨੇ ਦੀ ਬਕਾਇਆ ਰਕਮ ਵੀ ਨਹੀਂ ਦਿੱਤੀ ਹੈ । ਉਨ੍ਹਾਂ ਕਿਹਾ ਕੀ ਹਰ ਵਾਰ ਗੰਨੇ ਦਾ ਰੇਟ ਵਧਾਇਆ ਜਾਂਦਾ ਹੈ ਪਰ ਇਸ ਵਾਰ ਵਾਧਾ ਨਹੀਂ ਹੋਇਆ ਹੈ।
ਇਸ ਵਜ੍ਹਾ ਨਾਲ ਪ੍ਰਸ਼ਾਸਨ ਹਰਕਤ ਵਿੱਚ ਆਇਆ
ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਗੰਨੇ ਦੇ ਰੇਟ ਨੂੰ ਲੈਕੇ ਬੁਲਾਈ ਗਈ ਮਹਾਂ ਪੰਚਾਇਤ ਤੋਂ ਬਾਾਅਦ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਸੀ । ਸਰਕਾਰ ਨੂੰ ਪਤਾ ਸੀ ਕੀ ਜੇਕਰ ਸਮੇਂ ਸਿਰ ਕਿਸਾਨਾਂ ਦੀਆਂ ਮੰਗਾਂ ‘ਤੇ ਗੱਲਬਾਤ ਸ਼ੁਰੂ ਨਹੀਂ ਹੋਈ ਤਾਂ ਕਿਸਾਨ ਸੜਕਾਂ ਵੀ ਜਾਮ ਕਰ ਸਕਦੇ ਹਨ । ਸਤੰਬਰ ਮਹੀਨੇ ਵਿੱਚ ਕੁਰੂਸ਼ੇਤਰ ਵਿੱਚ ਭਾਰਤੀ ਕਿਸਾਨ ਯੂਨੀਅਨ ਚੰੜੂਨੀ ਵੱਲੋਂ ਮੰਡੀਆਂ ਵਿੱਚ ਜਲਦ ਝੋਨੇ ਦੀ ਖਰੀਦ ਕਰਨ ਦੇ ਲਈ ਸੜਕ ਜਾਮ ਕਰ ਦਿੱਤੀ ਗਈ ਸੀ । ਧਰਨਾ ਚੁਕਾਉਣ ਦੇ ਲਈ ਪ੍ਰਸ਼ਾਸਨ ਨੂੰ ਕਾਫੀ ਮੁਸ਼ਕਤ ਕਰਨੀ ਪਈ ਸੀ । ਲੋਕਾਂ ਨੂੰ ਹੋਈ ਪਰੇਸ਼ਾਨੀ ਦੀ ਵਜ੍ਹਾ ਕਰਕੇ ਮਾਮਲੇ ਪੰਜਾਬ ਹਰਿਆਣਾ ਹਾਈਕੋਰਟ ਵੀ ਪਹੁੰਚਿਆ ਸੀ ।