India Khetibadi Punjab

BKU ਉਗਰਾਹਾਂ ਦਾ ਸ਼ੰਭੂ ਤੇ ਖਨੌਰੀ ਮੋਰਚੇ ‘ਤੇ 2 ਵੱਡੇ ਬਿਆਨ ! ‘ਸਿੱਖ ਦੇ ਕਾਮਰੇਡ ਦੀ ਲੜਾਈ ਨਾ ਬਣਾਉ’ !

ਬਿਉਰੋ ਰਿਪੋਰਟ : BKU ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਦਾ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਮੋਰਚਾ ਲਗਾਈ ਬੈਠੀ ਕਿਸਾਨ ਜਥੇਬੰਦੀਆਂ ‘ਤੇ ਵੱਡਾ ਬਿਆਨ ਆਇਆ ਹੈ। ਉਨ੍ਹਾਂ ਨੇ ਬਿਨਾਂ ਲਾਏ ਲਏ ਕਿਹਾ ਇਹ ਸਿਰਫ 2 ਯੂਨੀਅਨਾਂ ਦਾ ਧਰਨਾ ਹੈ । ਸੰਘਰਸ਼ ਠੀਕ ਹੈ ਜਾਂ ਗਲਤ ਇਸ ਦੀ ਜਵਾਬਦੇਹੀ ਸਾਡੀ ਨਹੀਂ ਹੈ । ਉਗਰਾਹਾਂ ਨੇ ਕਿਹਾ ਸਾਡੇ ਕੋਲੋ ਵਾਰ-ਵਾਰ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਸੀਂ ਦਿੱਲੀ ਕਿਉਂ ਨਹੀਂ ਜਾਂਦੇ ਹੋ । ਜਦੋਂ ਕੈਪਟਨ ਸਰਕਾਰ ਦੇ ਵੱਲੋਂ ਮੋਟਰਾਂ ‘ਤੇ ਬਿਜਲੀ ਦੇ ਬਿੱਲ ਲਗਾਏ ਜਾਣ ਖਿਲਾਫ ਅਸੀਂ ਮਾਨਾਂਵਲੀ ਧਰਨੇ ਦੌਰਾਨ ਰੇਲਾਂ ਰੋਕਣ ਦੀ ਕਾਲ ਦਿੱਤੀ ਸੀ ਕਿਸੇ ਨੇ ਸਾਥ ਨਹੀਂ ਦਿੱਤਾ ਸੀ, ਉਸ ਵੇਲੇ ਅਸੀਂ ਇਤਰਾਜ਼ ਨਹੀਂ ਜਤਾਇਆ ਸੀ । ਪਰ ਜੇਕਰ ਕਿਸੇ ਹੋਰ ਜਥੇਬੰਦੀ ਨਾਲ ਸੰਘਰਸ਼ ਦੌਰਾਨ ਜ਼ੁਲਮ ਹੁੰਦਾ ਹੈ ਤਾਂ ਅਸੀਂ ਹਮੇਸ਼ਾਂ ਉਨ੍ਹਾਂ ਦਾ ਸਾਥ ਦੇਣ ਲਈ ਤਿਆਰ ਹਾਂ।

ਜੋਗਿੰਦਰ ਸਿੰਘ ਉਗਰਾਹਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਸੰਘਰਸ਼ਕਾਰੀ ਜਥੇਬੰਦੀਆਂ ਵਿੱਚ ਕੁਝ ਦਾਗ਼ੀ ਆਗੂ ਵੀ ਸ਼ਾਮਲ ਹਨ । ਸਾਡੀ ਜਥੇਬੰਦੀ ਕਦੇ ਵੀ ਚੋਣ ਲੜਨ ਦੇ ਹੱਕ ਵਿੱਚ ਨਹੀਂ ਹੈ ਅਤੇ ਕਿਸੇ ਪਾਰਟੀ ਨੂੰ ਹਮਾਇਤ ਨਹੀਂ ਕਰਦੀ ਹੈ । ਪਰ ਇੰਨਾਂ ਵਿੱਚ ਸ਼ਾਮਲ ਕਈ ਅਜਿਹੀ ਜਥੇਬੰਦੀਆਂ ਹਨ ਜੋ ਚੋਣ ਵੀ ਲੜ ਦੀਆਂ ਹਨ । ਇੰਨਾਂ ਵਿੱਚ ਹੀ ਅਜਿਹੇ ਬੰਦੇ ਹਨ ਜੋ ਬਲੈਕ ਕਰਦੇ ਹਨ ਅਫਸਰਾਂ ਨਾਲ ਮਿਲ ਕੇ ਜ਼ਮੀਨ ਦੀਆਂ ਰਜਿਸਟ੍ਰੀਆਂ ਕਰਦੇ ਹਨ । ਉਨ੍ਹਾਂ ਨਾਲ ਅਸੀਂ ਇਕੱਠੇ ਕਿਵੇਂ ਹੋ ਸਕਦੇ ਹਾਂ । ਉਗਰਾਹਾਂ ਨੇ ਕਿਹਾ ਜਦੋਂ ਅਸੀਂ ਪਿਛਲੇ ਦਿਨਾਂ ਦੌਰਾਨ ਦਾਗ਼ੀ ਲੋਕਾਂ ਨੂੰ ਬਾਹਰ ਕੱਢਿਆ ਤਾਂ ਦੂਜੀ ਯੂਨੀਅਨਾਂ ਨੇ ਉਨ੍ਹਾਂ ਨੂੰ ਸਰੋਪਾ ਪਾਕੇ ਸ਼ਾਮਲ ਕਰ ਲਿਆ । ਉਹ ਸਾਡੇ ਇੱਥੇ ਜ਼ਿਲ੍ਹੇ ਦੇ ਆਗੂ ਸੀ ਉੱਥੇ ਜਾਕੇ ਸੂਬੇ ਦੇ ਆਗੂ ਬਣ ਗਏ । ਤੁਸੀਂ ਸਾਡੀ ਯੂਨੀਅਨ ਵਿੱਚ ਅਜਿਹੇ ਦਾਗੀ ਲੱਭ ਕੇ ਵਿਖਾਉ ਜਿਹੜੇ ਮਾੜੀ ਨਜ਼ਰ ਰੱਖ ਦੇ ਹਨ । ਫਿਰ ਅਸੀਂ ਕਿਵੇਂ ਇੰਨਾਂ ਦੇ ਨਾਲ ਖੜੇ ਹੋ ਸਕਦੇ ਹਾਂ ।

ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ SKM ਵਿੱਚ 75 ਤੋਂ ਵੱਧ ਜਥੇਬੰਦੀਆਂ ਹਨ,ਸਾਰਿਆਂ ਦੇ ਵਿਚਾਲ ਵਖਰੇ ਹਨ ਪਰ ਅਸੀਂ ਸਾਰੇ ਕਿਸਾਨੀ ਮੁੱਦਿਆਂ ‘ਤੇ ਇਕੱਠੇ ਹਾਂ। ਕੁਝ ਲੋਕ ਇਸ ਨੂੰ ਸਿੱਖਾਂ ਅਤੇ ਕਾਮਰੇਡ ਦੀ ਲੜਾਈ ਬਣਾ ਰਹੇ ਹਨ। ਪਰ ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕਿਸਾਨਾਂ ਦੇ ਮੁੱਦੇ ‘ਤੇ ਸਾਰੇ ਇਕੱਠੇ ਹਨ । ਜੇਕਰ ਫਸਲ ਮੀਂਹ ਨਾਲ ਬਰਬਾਦ ਹੋਈ ਤਾਂ ਦੋਵਾਂ ਦੀ ਹੋਵੇਗੀ । ਅਸੀਂ ਇਸ ਮੁੱਦੇ ‘ਤੇ ਆਪੋ ਆਪਣੀ ਯੂਨੀਅਨ ਵਿੱਚ ਬੈਠ ਕੇ ਕਿਉਂ ਨਹੀਂ ਲੜਾਈ ਲੜ ਸਕਦੇ ਹਾਂ ।