‘ਦ ਖ਼ਾਲਸ ਬਿਊਰੋ : ਭਾਰਤੀ ਜਨਤਾ ਪਾਰਟੀ ਨੇ ਅੱਜ ਆਪਣਾ “ਮਿਸ ਕਾਲ ਪ੍ਰੋਗਰਾਮ” ਲਾਂਚ ਕੀਤਾ ਹੈ। ਬੀਜੇਪੀ ਨੇ ਕਿਹਾ ਕਿ ਇਸ ਨਾਲ ਕੋਈ ਵੀ ਸਮਰਥਕ ਸਾਡੇ ਨਾਲ ਯਾਨਿ ਬੀਜੇਪੀ ਦੇ ਨਾਲ ਜੁੜ ਸਕਦਾ ਹੈ। ਬੀਜੇਪੀ ਲੀਡਰ ਅਸ਼ਵਨੀ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਪਿੱਛੇ ਵੱਡਾ ਮਕਸਦ ਇਹ ਹੈ ਕਿ ਬੀਜੇਪੀ ਨੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣ ਦਾ ਸੰਕਲਪ ਲਿਆ ਹੈ। ਪੰਜਾਬ ਵਿੱਚ ਕਿਸਾਨਾਂ ਦੀਆਂ ਖੁਦ ਕੁਸ਼ੀਆਂ ਕਰਨ ਵਾਲੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾਵੇ। ਅਸੀਂ ਹਰ ਰੋਜ਼ ਇਸ ਮੁਹਿੰਮ ਦੀ ਸਮੀਖਿਆ ਕਰਾਂਗੇ ਕਿ ਕਿਹੜੇ ਬੂਥ ਤੋਂ, ਕਿਹੜੇ ਜ਼ਿਲੇ ਤੋਂ, ਕਿਹੜੀ ਵਿਧਾਨ ਸਭਾ ਤੋਂ ਕੌਣ-ਕੌਣ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੁੰਦਾ ਹੈ। ਫਿਰ ਸਾਡੇ ਕਾਰਜ-ਕਰਤਾ ਉਨ੍ਹਾਂ ਦੇ ਨਾਲ ਸੰਪਰਕ ਕਰਕੇ ਉਨ੍ਹਾਂ ਦਾ ਯੋਗਦਾਨ ਬਣਾਉਣ ਲਈ ਇਸ ਮੁਹਿੰਮ ਦੇ ਨਾਲ ਜੋੜ ਕੇ ਚੋਣਾਂ ਵਿੱਚ ਉਨ੍ਹਾਂ ਦਾ ਕੀ ਉਪਯੋਗ ਹੋ ਸਕਦਾ ਹੈ, ਬਾਰੇ ਦੱਸਣਗੇ।