India

ਗਾਜ਼ੀਪੁਰ ‘ਚ ਸ਼ਰਾ ਬ ਤੇ ਪੈਸੇ ਵੰਡਦੇ ਫ ੜੇ ਗਏ ਭਾਜਪਾ ਵਰਕਰ

‘ਦ ਖ਼ਾਲਸ ਬਿਊਰੋ :ਯੂਪੀ ਵਿਧਾਨ ਸਭਾ ਚੋਣਾਂ 2022 ਦੌਰਾਨ ਯੂਪੀ ਵਿੱਚ ਹੋਈਆਂ ਵੋਟਾਂ ਦੌਰਾਨ ਚੋਣ ਜ਼ਾਬਤੇ ਦੀ ਉਲੰਘ ਣਾ ਦੇ ਕਈ ਮਾਮਲੇ ਦੇਖਣ ਨੂੰ ਮਿਲੇ। ਗਾਜ਼ੀਪੁਰ ਦੇ ਜ਼ਮਾਨੀਆ ਜ਼ਿਲੇ ‘ਚ ਭਾਜਪਾ ਵਰਕਰ ਨੂੰ ਗਿਰਫ਼ਤਾਰ ਕੀਤਾ ਗਿਆ,ਕਿਉਂਕਿ ਉਸ ਤੇ ਵੋਟਿੰਗ ਤੋਂ ਪਹਿਲਾਂ ਸ਼ਰਾ ਬ ਅਤੇ ਪੈਸੇ ਵੰਡ ਣ ਦੇ ਇਲ ਜ਼ਾਮ ਲੱਗੇ ਹਨ। ਇਸ ਤੋਂ ਇਲਾਵਾ ਗਾਜ਼ੀਪੁਰ ਪੁਲਿਸ ਵੱਲੋਂ ਜਾਮਾਨੀਆ ਜ਼ਿਲੇ ਗਾਜ਼ੀਪੁਰ ਦੇ ਭਾਜਪਾ ਮੰਡਲ ਪ੍ਰਧਾਨ ਅਨਿਲ ਗੁਪਤਾ, ਨਿਤੇਸ਼ ਨਿਗਮ ਅਤੇ ਰੋਹਿਤ ਕੁਮਾਰ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਗ੍ਰਿਫਤਾ ਰ ਕੀਤਾ ਗਿਆ ਕਿਉਂਕਿ ਇਹ ਸਾਰੇ ਵੀ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਵੀ ਆਪਣੀ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਵੋਟਰਾਂ ਨੂੰ ਸ਼ਰਾ ਬ ਅਤੇ ਪੈਸੇ ਵੰਡ ਰਹੇ ਸਨ। ਇਨ੍ਹਾਂ ਕੋਲੋਂ ਸ਼ਰਾ ਬ ਦੀਆਂ ਪੰਜ ਪੇਟੀਆਂ ਦੇ ਨਾਲ-ਨਾਲ 60 ਹਜਾਰ ਦੇ ਕਰੀਬ ਨਕਦੀ ਤੇ ਭਾਜਪਾ ਦੇ ਚੋਣ ਨਿਸ਼ਾਨ ਦੇ ਚਾਰ ਪੈਕੇਟਾਂ ਵਿੱਚ ਕੁੱਲ ਚਾਲੀ ਸਟਿੱਕਰ ਵੀ ਬਰਾਮਦ ਹੋਏ ਹਨ।
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ 7ਵੇਂ ਪੜਾਅ ਲਈ ਵੋਟਿੰਗ ਖਤਮ ਹੋ ਗਈ ਹੈ।ਇਸ ਪੜਾਅ ‘ਚ ਆਜ਼ਮਗੜ੍ਹ, ਮਊ, ਜੌਨਪੁਰ, ਗਾਜ਼ੀਪੁਰ, ਚੰਦੌਲੀ, ਵਾਰਾਣਸੀ, ਮਿਰਜ਼ਾਪੁਰ, ਭਦੋਹੀ ਅਤੇ ਸੋਨਭੱਦਰ ਸਮੇਤ ਨੌਂ ਜ਼ਿਲ੍ਹਿਆਂ ਦੀਆਂ 54 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਈ ਹੈ।