ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦਾ ਅਕਾਲ ਦਲ ਨਾਲ ਗੱਠਜੋੜ ਨਹੀਂ ਹੋਵੇਗਾ ਬਲਕਿ ਪਾਰਟੀ ਖੁਦ ਆਪਣੇ ਦਮ ਉੱਤੇ ਲੋਕ ਸਭਾ ਅਤੇ ਨਗਰ ਨਿਗਮ ਚੋਣਾਂ ਲੜੇਗੀ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਸੁਨੀਲ ਜਾਖੜ ਨੇ ਦੈਨਿਕ ਭਾਸਕਰ ਨੂੰ ਦਿੱਤੀ ਇੰਟਰਵਿਊ ‘ਚ ਕੀਤਾ ਹੈ।
ਭਾਜਪਾ ਲੋਕ ਸਭਾ ਅਤੇ ਨਗਰ ਨਿਗਮ ਚੋਣਾਂ ਆਪਣੇ ਦਮ ‘ਤੇ ਲੜੇਗੀ।
ਖਬਰ ਮੁਤਾਬਕ ਸੁਨੀਲ ਜਾਖੜ ਨੇ ਸਪਸ਼ਟ ਕੀਤਾ ਹੈ ਕਿ ਨਾ ਤਾਂ ਭਾਜਪਾ ਹਾਈਕਮਾਂਡ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਗੱਲ ਕੀਤੀ ਹੈ ਅਤੇ ਨਾ ਹੀ ਅਜਿਹਾ ਕੋਈ ਕਦਮ ਚੁੱਕਿਆ ਗਿਆ ਹੈ। ਅਕਾਲੀ ਦਲ ਨਾਲ ਗੱਠਜੋੜ ਨਹੀਂ ਕਰੇਗਾ। ਭਾਜਪਾ ਲੋਕ ਸਭਾ ਅਤੇ ਨਗਰ ਨਿਗਮ ਚੋਣਾਂ ਆਪਣੇ ਦਮ ‘ਤੇ ਲੜੇਗੀ। ਇੰਟਰਵਿਊ ‘ਚ ਸੁਨੀਲ ਜਾਖੜ ਨੇ ਕਈ ਮੁੱਦਿਆਂ ‘ਤੇ ਖੁੱਲ੍ਹ ਕੇ ਗੱਲ ਕੀਤੀ।
ਅਕਾਲੀ ਦਲ ਨਾਲ ਗੱਠਜੋੜ ‘ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਮੈਂ ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿੱਚ ਹਾਂ। ਮੈਂ ਕਈ ਸੀਨੀਅਰ ਨੇਤਾਵਾਂ ਨੂੰ ਮਿਲਿਆ ਹਾਂ। ਕਿਸੇ ਵੀ ਸੀਨੀਅਰ ਆਗੂ ਨੇ ਗੱਠਜੋੜ ਦੀ ਗੱਲ ਤੱਕ ਨਹੀਂ ਕੀਤੀ। ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਗੱਠਜੋੜ ਦੀ ਕੋਈ ਗੱਲ ਨਹੀਂ ਹੋਈ ਹੈ ਅਤੇ ਨਾ ਹੀ ਕੋਈ ਗੱਠਜੋੜ ਹੋਵੇਗਾ। ਭਾਜਪਾ ਲੋਕ ਸਭਾ ਅਤੇ ਨਗਰ ਨਿਗਮ ਚੋਣਾਂ ਆਪਣੇ ਦਮ ‘ਤੇ ਲੜੇਗੀ। ਪਾਰਟੀ ਨੂੰ ਮਜ਼ਬੂਤ ਕਰਨ ਲਈ ਮੈਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਮੈਂ ਉਸ ਨੂੰ ਨਿਭਾਵਾਂਗਾ। ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਪਾਰਟੀ ਦਾ ਗਰਾਫ਼ ਉੱਪਰ ਲੈ ਕੇ ਜਾਣਗੇ। ਇਹ ਤਾਕਤ ਤੁਹਾਡੀ ਆਉਣ ਵਾਲੀਆਂ ਚੋਣਾਂ ਵਿੱਚ ਦਿਖਾਈ ਦੇਵੇਗੀ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੌਰਾਨ ਅਣਗੌਲ਼ਿਆ ਕੀਤੇ ਗਏ ਭਾਜਪਾ ਦੇ ਆਗੂ ਤੇ ਵਰਕਰ, ਜੋ ਸਿਆਸਤ ਕਾਰਨ ਅੱਗੇ ਨਹੀਂ ਆ ਸਕੇ ਸਨ, ਉਨ੍ਹਾਂ ਨੂੰ ਹੁਣ ਪਹਿਲੀ ਕਤਾਰ ਵਿੱਚ ਲਿਆਂਦਾ ਜਾਵੇਗਾ। ਇਸ ਨਾਲ ਪਾਰਟੀ ਕਾਡਰ ਹੋਰ ਮਜ਼ਬੂਤ ਹੋਵੇਗਾ। ਸੂਬੇ ‘ਚ ਮਜ਼ਬੂਤ ਟੀਮ ਨਾਲ ਭਾਜਪਾ ਦੀ ਨਵੀਂ ਪਾਰੀ ਸ਼ੁਰੂ ਹੋਵੇਗੀ।
ਲੋਕ ਸਭਾ ਚੋਣਾਂ ਅੱਗੇ, ਕੀ ਹੋਵੇਗੀ ਰਣਨੀਤੀ?
ਲੋਕ ਸਭਾ ਚੋਣਾਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਅਜਿਹਾ ਨਹੀਂ ਹੈ, ਲੋਕ ਸਭਾ ਚੋਣਾਂ ਤੋਂ ਪਹਿਲਾਂ ਨਗਰ ਨਿਗਮ ਦੀਆਂ ਚੋਣਾਂ ਸਾਡੇ ਲਈ ਸਭ ਤੋਂ ਵੱਡੀ ਚੁਨੌਤੀ ਹਨ। ਇਨ੍ਹਾਂ ਚੋਣਾਂ ਵਿੱਚ ਹੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ। ਕਿਉਂਕਿ ਇਹ ਉਹੀ ਵੋਟਰ ਹੈ ਜਿਸ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਣਾ ਹੈ। ਆਉਣ ਵਾਲੇ ਦੋ ਹਫ਼ਤਿਆਂ ਵਿੱਚ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ। ਮੋਦੀ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਨੂੰ ਲੋਕਾਂ ਤੱਕ ਲੈ ਕੇ ਜਾਣਗੇ। ਮਾਨ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਹੈ। ਮਾਨ-ਕੇਜਰੀਵਾਲ ਬਦਲਾਅ ਦੀ ਗੱਲ ਕਰਦੇ ਰਹੇ ਹਨ, ਉਹ ਬਦਲਾਅ ਅਸੀਂ ਲਿਆਵਾਂਗੇ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਤੇ ਬੋਲਦਿਆਂ ਜਾਖੜ ਨੇ ਕਿਹਾ ਕਿ ‘ਇਹ ਮੌਕਾਪ੍ਰਸਤ ਸਰਕਾਰ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਉਹ ਸ਼ਰਾਬ ਤੋਂ 20 ਹਜ਼ਾਰ ਕਰੋੜ ਦਾ ਮਾਲੀਆ ਇਕੱਠਾ ਕਰਨਗੇ, ਹਰ ਘਰ ਵਿੱਚ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਗੇ ਤਾਂ ਕਿ ਨੌਜਵਾਨ ਵਿਦੇਸ਼ ਨਾ ਜਾਣ। ਕੁਝ ਨਹੀਂ ਹੋਇਆ। ਮੈਂ ਪੁੱਛਦਾ ਹਾਂ ਕਿ ਕੀ ਇਹ ਹੈ ਮਾਨ ਸਰਕਾਰ ਦੀ ਕਾਰਗੁਜ਼ਾਰੀ? ਜਲਦੀ ਹੀ ਮਾਨ ਸਾਹਿਬ ਦਾ ਭਰਮ ਟੁੱਟ ਜਾਵੇਗਾ।’
ਕਾਂਗਸ ਪਿਛਲੇ 50 ਸਾਲਾਂ ‘ਚ ਨਹੀਂ ਪਛਾਣ ਸਕੀ, ਭਾਜਪਾ ਨੇ ਇੱਕ ਸਾਲ ਵਿੱਚ ਹੀ ਪਛਾਣਿਆ
ਭਾਜਪਾ ਪ੍ਰਧਾਨ ਜਾਖੜ ਨੇ ਕਿਹਾ ਕਿ ਮੈਂ ਬਚਪਨ ਤੋਂ ਹੀ ਕਾਂਗਰਸ ਪਾਰਟੀ ਵਿੱਚ ਤਨਦੇਹੀ ਨਾਲ ਕੰਮ ਕੀਤਾ ਹੈ। ਜੋ ਕਾਂਗਰਸੀਆਂ ਨੇ ਪਿਛਲੇ 50 ਸਾਲਾਂ ‘ਚ ਮੇਰੇ ‘ਚ ਨਹੀਂ ਦੇਖਿਆ, ਭਾਜਪਾ ਨੇ ਉਸ ਨੂੰ ਇਕ ਸਾਲ ‘ਚ ਪਛਾਣ ਲਿਆ। ਕਾਂਗਰਸੀਆਂ ਨੂੰ ਮੇਰਾ ਪੰਜਾਬ ਤੇ ਪੰਜਾਬੀਅਤ ਪ੍ਰਤੀ ਜਜ਼ਬਾ ਨਾ ਦਿਸਿਆ ਤੇ ਨਾ ਹੀ ਉਨ੍ਹਾਂ ਨੂੰ ਨਜ਼ਰ ਆਇਆ। ਮੈਂ ਜਾਣਦਾ ਹਾਂ ਕਿ ਮੇਰੀ ਜ਼ਿੰਦਗੀ ਦਾ ਹਰ ਪਲ ਪੰਜਾਬ ਲਈ ਹੈ। ਬੀਜੇਪੀ ਦੇ ਦਿੱਗਜਾਂ ਨੇ ਮੇਰੇ ਵਿੱਚ ਵੀ ਇਹੀ ਦੇਖਿਆ।