‘ਦ ਖ਼ਾਲਸ ਬਿਊਰੋ : ਭਾਜਪਾ ਵੱਲੋਂ ਪੰਜਾਬ ਵਿੱਚ ਚੋਣਾਂ ਸੰਬੰਧੀ ਕੁਝ ਫ਼ੈਸਲਿਆਂ ਦਾ ਐਲਾਨ ਕਰਨ ਲਈ ਇਕ ਪ੍ਰੈਸ ਕਾਨਫ੍ਰੰਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭਾਜਪਾ ਨੇਤਾ ਦੁਸ਼ਅੰਤ ਗੋਤਮ ਨੇ ਦਸਿਆ ਕਿ ਪਾਰਟੀ ਨੇ ਪੰਜਾਬ ਵਿੱਚ 34 ਸੀਟਾਂ ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ।ਪੰਜਾਬ ਦੇ ਲੋਕ ਮੌਜੂਦਾ ਸਰਕਾਰ ਤੋਂ ਬਹੁਤ ਦੁਖੀ ਹਨ ਤੇ ਹੁਣ ਉਹ ਬਦਲਾਅ ਚਾਹੁੰਦੇ ਹਨ।
ਮੌਜੂਦਾ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਕੋਲੋਂ ਕਰੋੜਾਂ ਦੀ ਰਕਮ ਮਿਲਣਾ ਤੇ 5 ਜਨਵਰੀ ਨੂੰ ਪ੍ਰਧਾਨ ਮੰਤਰੀ ਦੀ ਰੈਲੀ ਸਮੇਂ ਸੁਰੱਖਿਆ ਵਿੱਚ ਹੋਈ ਚੁੱਕ,ਇਹਨਾਂ ਦੋਵਾਂ ਘਟਨਾਵਾਂ ਤੋਂ ਪਤਾ ਲਗਦਾ ਹੈ ਕਿ ਪੰਜਾਬ ਵਿੱਚ ਮਾਹੋਲ ਬਹੁਤ ਖ ਰਾਬ ਹੁੰਦਾ ਜਾ ਰਿਹਾ ਹੈ। ਭਾਜਪਾ ਨੇ ਕਰਤਾਰਪੁਰ ਲਾਂਘੇ ਦਾ ਉਦਘਾਟਨ,ਅਫਗਾਨਿਸਤਾਨ ਤੋਂ ਸਿੱਖਾਂ ਨੂੰ ਸੁਰੱਖਿਅਤ ਵਾਪਸ ਲਿਆਉਣਾ ,ਲੰਗਰ ਤੋਂ ਜੀਐਸਟੀ ਹਟਾਉਣਾ ਜਿਹੇ ਬਹੁਤ ਸਾਰੇ ਸਿੱਖ-ਪੱਖੀ ਕੰਮ ਕੀਤੇ ਹਨ।
ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਪੰਜਾਬ ਦਾ ਰਾਸ਼ਟਰੀ ਹਿਤਾਂ ਵਿੱਚ ਬਹੁਤ ਯੋਗਦਾਨ ਹੈ। ਪੰਜਾਬ ਦੇਸ਼ ਦਾ ਅੰਨਦਾਤਾ ਤੇ ਦੇਸ਼ ਦਾ ਮਾਣ ਹੈ।
ਪਰ ਹੁਣ ਹਾਲਾਤ ਇਹ ਹਨ ਕਿ ਯੂਪੀ ਵਿੱਚ ਤਾਂ ਤਰਕੀ ਹੋਈ ਹੈ ਪਰ ਪੰਜਾਬ ਦੇ ਹਾਲਾਤ ਓਨੇ ਹੀ ਮਾੜੇ ਹੁੰਦੇ ਜਾ ਰਹੇ ਹਨ।ਇਕ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰ ਦਾ ਨਸ਼ੇੜੀ ਤੇ ਦੂਜੀ ਪਾਰਟੀ ਦਾ ਉਮੀਦਵਾਰ ਘਪਲੇਬਾਜ ਹੋਣਾ ,ਪੰਜਾਬ ਜਿਹੇ ਸੰਵੇਦਨਸ਼ੀਲ ਰਾਜ ਲਈ ਕਿਨਾਂ ‘ਕ ਸਹੀ ਹੈ?
ਭਾਜਪਾ ਨੇਤਾ ਤਰੁਣ ਚੁੱਘ ਨੇ ਪੰਜਾਬ ਵਿੱਚ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰਦਿਆਂ ਕਿਹਾ ਕਿ ਇਹਨਾਂ ਵਿਚੋਂ 12 ਉਮੀਦਵਾਰ ਕਿਸਾਨੀ ਪਰਿਵਾਰ ਤੋਂ,8 ਐਸਸੀ ਉਮੀਦਵਾਰ ਤੇ 13 ਸਿੱਖ ਚਿਹਰੇ ਸ਼ਾਮਿਲ ਹਨ ਤੇ ਇਸ ਸੂਚੀ ਵਿੱਚ ਹਰ ਵਰਗ ਦਾ ਧਿਆਨ ਰਖਿਆ ਗਿਆ ਹੈ।ਇਹਨਾਂ 34 ਉਮੀਦਵਾਰਾਂ ਦੇ ਨਾਮ ਤੇ ਵਿਧਾਨ ਸਭਾ ਹਲਕੇ ਕੁਝ ਇਸ ਤਰਾਂ ਹਨ:
ਸੁਜਾਨਪੁਰ – ਦਿਨੇਸ਼ ਸਿੰਘ ਬੱਬੂ
ਦੀਨਾਨਗਰ — ਰੇਣੂ ਕਸ਼ਯਪ
ਹਰਗੋਵਿੰਦਪੁਰ—ਬਲਜਿੰਦਰ ਸਿੰਘ ਦਕੋਹਾ
ਅੰਮ੍ਰਿਤਸਰ ਉੱਤਰੀ – ਸੁਖਮਿੰਦਰ ਸਿੰਘ ਪਿੰਟੂ
ਤਰਨਤਾਰਨ—ਨਵਨੀਤ ਸਿੰਘ (ਲਵਲੀ)
ਕਪੂਰਥਲਾ—
ਜਲੰਧਰ- ਮਹਿੰਦਰ ਸਿੰਘ ਭਗਤ
ਜਲੰਧਰ ਕੇਂਦਰੀ— ਮਨੋਰੰਜਨ ਕਾਲੀਆ
ਜਲੰਧਰ ਉੱਤਰੀ— ਕ੍ਰਿਸ਼ਨਦੇਵ ਭੰਡਾਰੀ
ਦਸੂਹਾ– ਰਘੁਨਾਥ ਰਾਣਾ
ਸਮਾਰਟ ਪੁਰ— ਟਿਕਸੁਨਸੁਧ
ਚੱਬੇਵਾਲ- ਦਿਲਬਾਗ ਰਾਏ ਡਾ
ਗੜ੍ਹਸ਼ੰਕਰ—ਨਮਿਸ਼ਾ ਮਹਤਾ
ਬੰਗਾ– ਮੋਹਨ ਲਾਲ ਬੰਗਾ
ਬਲਾਚੌਰ—ਅਸ਼ੋਕ ਬਾਠ
ਫਤਿਹਗੜ੍ਹ ਸਾਹਿਬ—ਦੀਦਾਰ ਸਿੰਘ ਭਾਟੀ
ਤੇਜ਼ਾਬ— ਕਵਰਵੀਰ ਸਿੰਘ ਟੌਹੜਾ
ਖੰਨਾ- ਗੁਰਪ੍ਰੀਤ ਸਿੰਘ ਭਾਟੀ
ਲੁਧਿਆਣਾ ਕੇਂਦਰੀ— ਗੁਰਦੇਵ ਸ਼ਰਮਾ
ਲੁਧਿਆਣਾ- ਵਿਕਰਮਜੀਤ ਸਿੰਘ ਸਿੱਧੂ
ਗਿੱਲ- ਐਸ ਆਰ ਲੱਧੜ
ਜਗਰਾਹੋ— ਕਵਰ ਨਰਿੰਦਰ ਸਿੰਘ
ਫ਼ਿਰੋਜ਼ਪੁਰ ਸ਼ਹਿਰ- ਰਾਣਾ ਗੁਰਮੀਤ ਸਿੰਘ ਸੋਢੀ
ਜਲਾਲਾਬਾਦ– ਪੂਰਨ ਚੰਦ
ਫਾਜ਼ਿਲਕਾ- ਸੁਰਜੀਤ ਕੁਮਾਰ ਜਿਆਣੀ
ਅਬੋਹਰ – ਅਰੁਣ ਨਾਰੰਗ
ਮੁਖਤਸਰ – ਰਾਜੇਸ਼
ਫਰੀਦਕੋਟ— ਗੌਰਵ ਕੱਕੜ
ਭੁੱਚੋਮੰਡੀ—ਰੁਪਿੰਦਰ ਸਿੰਘ ਸਿੱਧੂ
ਤਲਵੰਡੀ ਸਾਬੋ- ਰਵੀ ਸਿੰਘ
ਸਰਦੂਲਗੜ੍ਹ – ਜਗਜੀਤ ਸਿੰਘ ਦੁੱਧ
ਸੰਗਰੂਰ – ਅਰਵਿੰਦ ਖੰਨਾ
ਡੇਰਾਬੱਸੀ— ਸੰਜੀਵ ਖੰਨਾ