Punjab

ਚੰਨੀ ਨੂੰ ਸਿੱਧੂ ਦੀ ਕੁਰਸੀ ਬਚਾਉਣ ਲਈ ਲਾਇਆ CM ! ਬੀਜੇਪੀ ਦਾ ਕਾਂਗਰਸ ਨੂੰ ਸਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਅਮਿਤ ਮਾਲਵੀਆ ਨੇ ਸੁਨੀਲ ਜਾਖੜ ਦੇ ਬਿਆਨ ਜ਼ਰੀਏ ਕਾਂਗਰਸ ‘ਤੇ ਨਿਸ਼ਾਨਾ ਕੱਸਦਿਆਂ ਸਵਾਲ ਕੀਤਾ ਕਿ ਕੀ ਚਰਨਜੀਤ ਸਿੰਘ ਚੰਨੀ ਨੂੰ ਨਵਜੋਤ ਸਿੰਘ ਸਿੱਧੂ ਦੀ ਕੁਰਸੀ ਬਚਾਉਣ ਲਈ ਮੁੱਖ ਮੰਤਰੀ ਬਣਾਇਆ ਗਿਆ ਹੈ। ਜੇਕਰ ਅਜਿਹਾ ਹੈ ਤਾਂ ਇਹ ਦਲਿਤ ਭਾਈਚਾਰੇ ਦਾ ਵੱਡਾ ਅਪਮਾਨ ਹੈ। ਕਾਂਗਰਸ ਨੇ ਦਲਿਤ ਸਸ਼ਕਤੀਕਰਨ ਦਾ ਢੋਂਗ ਰਚਿਆ ਹੈ।

ਦਰਅਸਲ, ਸੁਨੀਲ ਜਾਖੜ ਨੇ ਹਰੀਸ਼ ਰਾਵਤ ਵੱਲੋਂ 2022 ਦੀਆਂ ਚੋਣਾਂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਲੜੇ ਜਾਣ ਬਾਰੇ ਦਿੱਤੇ ਬਿਆਨ ‘ਤੇ ਭੜਕਦਿਆਂ ਕਿਹਾ ਕਿ ਚੰਨੀ ਦੇ ਸਹੁੰ ਚੁੱਕ ਸਮਾਗਮ ਵਾਲੇ ਦਿਨ ਰਾਵਤ ਵੱਲੋਂ ਇਹ ਬਿਆਨ ਦੇਣਾ ਹੈਰਾਨੀਜਨਕ ਹੈ। ਇਹ ਬਿਆਨ ਬਤੌਰ ਮੁੱਖ ਮੰਤਰੀ ਚੰਨੀ ਦਾ ਰੁਤਬਾ ਘਟਾਉਣ ਵਾਲਾ ਬਿਆਨ ਹੈ।