‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਸੰਬਿਤ ਪਾਤਰਾ ਨੇ ਮੀਡੀਆ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ ਕਿਸੇ ਵੀ ਕੀਮਤ ‘ਤੇ ਲੋਕਾਂ ਨੂੰ ਕਾਂਗਰ ਭੜਕਾਉਣ ਦਾ ਕੰਮ ਨਾ ਕਰੇ। ਪਾਤਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਕਿ ਕਿਸਾਨਾਂ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਭੜਕਾਇਆ ਜਾਵੇ।
ਪੋਸਟਮਾਰਟਮ ਸਹੀ ਨਾ ਹੋਣ ਉੱਤੇ ਰਾਹੁਲ ਦੇ ਚੁੱਕੇ ਸਵਾਲ ਉੱਤੇ ਪਾਤਰਾ ਨੇ ਕਿਹਾ ਕਿ ਕੀ ਰਾਹੁਲ ਗਾਂਧੀ ਪੋਸਟਮਾਰਟਮ ਦੇ ਮਾਹਿਰ ਹਨ। ਰਾਹੁਲ ਦੀ ਪ੍ਰੈਸ ਕਾਨਫਰੰਸ ਤੋਂ ਇਹ ਸਾਫ ਹੈ ਕਿ ਕੋਈ ਮਾਹੌਲ ਬਣ ਜਾਵੇ। ਗਾਂਧੀ ਪਰਿਵਾਰ ਦਾ ਸਿਰਫ ਆਪਣੇ ਪਰਿਵਾਰ ਨਾਲ ਹੀ ਲੈਣ ਦੇਣ ਹੈ। ਇਨ੍ਹਾਂ ਦਾ ਕਿਸਾਨਾਂ ਜਾਂ ਕਿਸੇ ਹੋਰ ਨਾਲ ਕੋਈ ਲੈਣ ਦੇਣ ਨਹੀਂ ਹੈਂ। ਆਪਣੇ ਪਰਿਵਾਰ ਦੀ ਡੁੱਬ ਰਹੀ ਬੇੜੀ ਨੂੰ ਕਿਸ ਤਰ੍ਹਾਂ ਬਚਾਇਆ, ਇਹ ਬਸ ਇਹੀ ਸੋਚਦੇ ਹਨ। ਲਖੀਮਪੁਰ ਨੂੰ ਵੀ ਰਾਹੁਲ ਗਾਂਧੀ ਇੱਕ ਮੌਕਾ ਸਮਝ ਰਹੇ ਹਨ। ਇਸਦਾ ਇਕ ਰਾਜਨੀਤਕ ਲਾਹਾ ਲਿਆ ਜਾ ਰਿਹਾ ਹੈ।
ਪਾਤਰਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਗਾਲਾਂ ਦਿੰਦੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿੱਚ ਭਿਆਨਕ ਚੋਰੀ ਹੋ ਰਹੀ ਹੈ। ਪਾਤਰਾ ਨੇ ਕਿਹਾ ਜਿਹੜਾ ਸਾਰਾ ਪਰਿਵਾਰ ਚੋਰੀ ਦੇ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਬੇਲ ਤੇ ਬਾਹਰ ਹਨ, ਮਾਂ, ਭੈਣ, ਜੀਜਾ ਤੇ ਖੁਦ ਰਾਹੁਲ ਗਾਂਧੀ ਨੂੰ ਆਪਣੇ ਗਿਰੇਬਾਨ ਵਿਚ ਝਾਂਕਣਾ ਚਾਹੀਦਾ ਹੈ।
ਜਮੀਨਾਂ ਉੱਤੇ ਰੋਬਰਟ ਵਾਡਰਾ ਲੋਕਾਂ ਨੂੰ ਗਿਆਨ ਵੰਡ ਰਹੇ ਹਨ। ਯੂਪੀਏ ਦੀ ਸਰਕਾਰ ਨੇ ਸਵਾਮੀਨਾਥਨ ਦੀ ਰਿਪੋਰਟ ਉਤੇ ਅੱਠ ਕੁੰਡਲੀ ਮਾਰੀ ਰੱਖੀ। ਜੇਕਰ ਕਿਸਾਨਾਂ ਲਈ ਸਭ ਕੁਝ ਕੀਤਾ ਹੁੰਦਾ ਤਾਂ ਇਹ ਹਾਲ ਨਾ ਹੁੰਦਾ। ਰਾਹੁਲ ਗਾਂਧੀ ਰਿਪੋਰਟਰਾਂ ਨੂੰ ਵੀ ਕਹਿ ਰਹੇ ਹਨ ਕਿ ਉਹ ਆਪਣੇ ਫਰਜ ਨੂੰ ਪੂਰਾ ਨਹੀਂ ਕਰ ਰਹੇ ਹਨ। ਕੰਮ ਸਿਰਫ ਰਾਹੁਲ ਗਾਂਧੀ ਹੀ ਕਰ ਰਹੇ ਹਨ। ਅਸੀਂ ਕੋਈ ਹਿਸਾ ਭੜਕਾਉਣ ਲਈ ਕੋਈ ਬਿਆਨ ਨਹੀਂ ਦੇਣਾ ਚਾਹੁੰਦੇ।