India Punjab

‘ਚਡੂਨੀ ਦੇ ਬਿਆਨ ਤੋਂ ਸਾਫ ਕਿਸਾਨ ਅੰਦੋਲਨ ਪਿੱਛੇ ਕਾਂਗਰਸ ਸੀ’! ‘ਸ਼ਰਮ ਆਉਣੀ ਚਾਹੀਦੀ ਹੈ’!

ਬਿਉਰੋ ਰਿਪੋਰਟ – ਹਰਿਆਣਾ ਦੇ ਕਿਸਾਨਾ ਆਗੂ ਗੁਰਨਾਮ ਸਿੰਘ ਚਡੂਨੀ (Gurnam Singh Chanduni) ਦੇ ਬਿਆਨ ਨੂੰ ਅਧਾਰ ਬਣਾ ਕੇ ਬੀਜੇਪੀ ਨੇ ਕਿਹਾ ਹੁਣ ਇਹ ਸਾਫ ਹੋ ਗਿਆ ਹੈ ਕਿ ਕਿਸਾਨਾਂ ਅਤੇ ਭਲਵਾਨਾਂ ਦੇ ਅੰਦੋਲਨ ਦੇ ਪਿੱਛੇ ਕਾਂਗਰਸ ਕੰਮ ਕਰ ਰਹੀ ਸੀ ।

ਬੀਜੇਪੀ ਦੇ ਆਗੂ ਸੁਧਾਸ਼ੂ ਤ੍ਰਿਵੇਦੀ ਨੇ ਕਿਹਾ ਚਡੂਨੀ ਨੇ ਆਪ ਕਹਿ ਦਿੱਤਾ ਹੈ ਕਿ ਅਸੀਂ ਕਾਂਗਰਸ ਲਈ ਮਾਹੌਲ ਬਣਾਇਆ ਸੀ ਪਰ ਉਹ ਉਸ ਦਾ ਫਾਇਦਾ ਨਹੀਂ ਚੁੱਕ ਸਕੀ ਹੈ । ਪਹਿਲਾਂ ਇਸ ਨੂੰ ਗੈਰ ਸਿਆਸੀ ਅੰਦੋਲਨ ਦੱਸਿਆ ਗਿਆ ਫਿਰ ਕਾਂਗਰਸ ਵਿੱਚ ਸ਼ਾਮਲ ਹੋ ਗਏ । ਗੈਰ ਕਾਨੂੰਨੀ ਅੰਦੋਲਨ ਦਾ ਅਖੀਰਲਾ ਨਿਸ਼ਾਨਾ ਸਿਆਸੀ ਹੀ ਸੀ । ਬੀਜੇਪੀ ਨੇ ਕਿਹਾ ਕਾਂਗਰਸ ਨੂੰ ਇਸ ਦੇ ਲਈ ਸ਼ਰਮ ਆਉਣੀ ਚਾਰੀਦੀ ਹੈ,ਬੀਜੇਪੀ ਆਗੂ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਰਾਹੁਲ ਗਾਂਧੀ ਦੇ ਸ਼ਬਦਾਂ ਨੂੰ ਮੰਨੀਏ ਤਾਂ ਦੁੱਧ ਦਾ ਦੁੱਖ ਪਾਣੀ ਦਾ ਪਾਣੀ ਹੋ ਗਿਆ । ਹੁਣ ਇਸ ‘ਤੇ ਚਡੂਨੀ ਨੇ ਵੀ ਸਫਾਈ ਦਿੱਤੀ ਹੈ ।

ਕਿਸਾਨ ਯੂਨੀਅਨ BKU ਚਡੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਕਿਹਾ ਮੇਰੇ ਸ਼ਬਦਾਂ ਨੂੰ ਬੀਜੇਪੀ ਤੋੜ ਰਹੀ ਹੈ । ਉਨ੍ਹਾਂ ਕਿਹਾ ਜਿਵੇਂ ਅੰਨਾ ਅੰਦੋਲਨ ਕਾਂਗਰਸ ਦੇ ਸਮੇਂ ਹੋਇਆ ਸੀ ਉਸੇ ਦਾ ਫਾਇਦਾ ਬੀਜੇਪੀ ਨੂੰ ਹੋਇਆ ਇਸੇ ਤਰ੍ਹਾਂ ਮੈਂ ਕਿਹਾ ਸੀ ਕਿ ਸਾਡੀ ਮੰਗਾਂ ਨੂੰ ਲੈਕੇ ਲੋਕ ਬੀਜੇਪੀ ਤੋਂ ਪਰੇਸ਼ਾਨ ਸੀ ਪਰ ਇਸ ਦੇ ਬਾਵਜੂਦ ਕਾਂਗਰਸ ਜਿੱਤ ਹਾਸਲ ਨਹੀਂ ਕਰ ਸਕੀ ਹੈ । ਸਾਡਾ ਅੰਦੋਲਨ ਗੈਰ ਸਿਆਸੀ ਸੀ,ਮੇਰੇ ਸ਼ਬਦਾਂ ਨੂੰ ਬੀਜੇਪੀ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ ।

ਹਾਰ ਤੋਂ ਬਾਅਦ ਗੁਰਨਾਮ ਸਿੰਘ ਚੰਡੂਨੀ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ‘ਤੇ ਵੀ ਜਮ ਕੇ ਭਰਾਸ਼ ਕੱਢੀ ਸੀ ਉਨ੍ਹਾਂ ਨੇ ਕਿਹਾ ਸੀ ਕਿ ਹੁੱਡਾ ਨੇ ਆਪਣੇ ਨਜ਼ਦੀਆਂ ਨੂੰ ਟਿਕਟ ਦਿੱਤੀ ਅਤੇ ਕਿਸਾਨ ਆਗੂਆਂ ਨੂੰ ਨਜ਼ਰ ਅੰਦਾਜ਼ ਕੀਤਾ ਜਿਸ ਦਾ ਖਾਮਿਆਜ਼ਾ ਇਹ ਹੋਇਆ ਹੈ ਕਿ ਕਾਂਗਰਸ ਦੀ ਹਰਿਆਣਾ ਵਿੱਚ ਬੁਰੀ ਹਾਰ ਹੋਈ ।