‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇੱਕ ਵਰਚੁਅਰਲ ਸਮਾਗਮ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਦੇਸ਼ ਵਿੱਚ ਹਿੰ ਸਾ ਅਤੇ ਤਣਾਅ ਵਾਲੇ ਬਿਆਨ ‘ਤੇ ਬੀਜੇਪੀ ਨੇ ਉਨ੍ਹਾਂ ‘ਤੇ ਪਲਟਵਾਰ ਕੀਤਾ ਹੈ। ਰਾਜਸਥਾਨ ਦੇ ਬੀਜੇਪੀ ਮੁਖੀ ਸਤੀਸ਼ ਪੂਨੀਆ ਨੇ ਕਿਹਾ ਕਿ ਕਾਨਫਰੰਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੀ ਤਾਕਤ ਦੀ, ਲੋਕਤੰਤਰ ਦੀ, ਏਕਤਾ ਦੀ, ਪ੍ਰਗਤੀ ਦੀ ਕਾਮਨਾ ਕੀਤੀ ਹੈ। ਦੂਜੇ ਪਾਸੇ ਪ੍ਰਦੇਸ਼ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਦਤ ਤੋਂ ਮਜ਼ਬੂਰ ਆਪਣੇ ਹੀ ਦੇਸ਼ ਦੇ ਖ਼ਿਲਾਫ਼, ਦੇਸ਼ ਦੀ ਵਿਵਸਥਾ ਦੇ ਖ਼ਿਲਾਫ਼ ਸਵਾਲ ਖੜੇ ਕੀਤੇ ਹਨ। ਬੇਸ਼ੱਕ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਨਿੰਦਾ ਦੀ ਆੜ ਹੇਠ ਇਹ ਕੀਤਾ ਹੈ। ਅਹਿੰ ਸਾ ਅਤੇ ਲੋਕਤੰਤਰ ਦੀ ਗੱਲ ਕਰਦੇ-ਕਰਦੇ ਉਹ ਇਹ ਭੁੱਲ ਜਾਂਦੇ ਹਨ ਕਿ 70 ਸਾਲਾਂ ਦੀ ਰਾਜਨੀਤੀ ਵਿੱਚ 50 ਸਾਲਾਂ ਤੱਕ ਉਨ੍ਹਾਂ ਦੀ ਪਾਰਟੀ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ। ਐਮਰਜੈਂਸੀ ਤੋਂ ਲੈ ਕੇ ਧਾਰਾ 370 ਤੱਕ ਦਾ ਦੁਪਉਪਯੋਗ ਉਨ੍ਹਾਂ ਦੇ ਕਾਰਜਕਾਲ ਵਿੱਚ ਹੋਇਆ ਹੈ।
ਪੂਨੀਆ ਨੇ ਕਿਹਾ ਕਿ ਜਾਤੀਆਂ ਵਿੱਚ ਵੰਡਣ ਦਾ ਕੰਮ ਉਨ੍ਹਾਂ ਦੀ ਪਾਰਟੀ ਨੇ ਕੀਤਾ ਹੈ। ਜਾਤੀ ਅਤੇ ਮਜ਼ਹਬ ਦੀ ਰਾਜਨੀਤੀ ਉਨ੍ਹਾਂ ਦੀ ਪਾਰਟੀ ਨੇ ਕੀਤੀ ਹੈ। ਰਾਹੁਲ ਗਾਂਧੀ ਤੋਂ ਲੈ ਕੇ ਅਸ਼ੋਕ ਗਹਿਲੋਕ ਤੱਕ ਹਰ ਕਾਂਗਰਸੀ ਨੇਤਾ ਇੱਕ ਹੀ ਭਾਸ਼ਾ ਦੇਸ਼ ਦੇ ਖਿਲਾਫ਼ ਬੋਲਦਾ ਹੈ। ਉਨ੍ਹਾਂ ਦਾ ਵਿਵਹਾਰ ਕਈ ਵਾਰ ਐਂਟੀ ਨੈਸ਼ਨਲ ਲੱਗਦਾ ਹੈ, ਦੇਸ਼ ਦੇ ਖ਼ਿਲਾਫ਼ ਲੱਗਦਾ ਹੈ।
ਦਰਅਸਲ, ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਹੋਏ ਇੱਕ ਵਰਚੁਅਲ ਸਮਾਗਮ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਸੀ ਕਿ ਦੇਸ਼ ਵਿੱਚ ਹਿੰ ਸਾ ਅਤੇ ਤਣਾ ਅ ਦਾ ਮਾਹੌਲ ਹੈ। ਗਹਿਲੋਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਹੌਲ ਵਿੱਚ ਸਾਨੂੰ ਸ਼ਾਂਤੀ ਅਤੇ ਭਾਈਚਾਰੇ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਵਿਕਾਸ ਉੱਥੇ ਹੀ ਹੁੰਦਾ ਹੈ ਜਿੱਥੇ ਸ਼ਾਂਤੀ ਹੁੰਦੀ ਹੈ। ਮੋਦੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਪਿਛਲੇ ਕੁੱਝ ਸਾਲਾਂ ਵਿੱਚ ਭਾਰਤ ਦੀ ਦਿੱਖ ਦੇਸ਼ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਧੁੰਦਲੀ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।