India

ਭਾਜਪਾ ਨੇ ਜੰਮੂ ਕਸ਼ਮੀਰ ਚੋਣਾਂ ਲਈ ਨਵੀਂ ਸੂਚੀ ਕੀਤੀ ਜਾਰੀ!

ਭਾਜਪਾ (BJP) ਨੇ ਜੰਮੂ ਅਤੇ ਕਸ਼ਮੀਰ (Jammu and kashmir) ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ15 ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਪਹਿਲੇ ਫੇਸ ਵਿੱਚ ਹੋਣ ਵਾਲੀਆਂ ਚੋਣਾਂ ਲਈ ਇਹ ਸੂਚੀ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਭਾਜਪਾ ਨੇ 44 ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ ਪਰ ਉਸ ਸੂਚੀ ਨੂੰ ਬਾਅਦ ਵਿੱਚ ਵਾਪਸ ਲੈ ਲਿਆ ਗਿਆ ਸੀ। ਨਵੀਂ ਇਸ ਸੂਚੀ ਵਿੱਚ ਭਾਜਪਾ ਨੇ ਨੇ ਰਾਜਪੋਰਾ ਤੋਂ ਅਰਸ਼ੀਦ ਭੱਟ, ਅਨੰਤਨਾਗ ਤੋਂ ਐਡਵੋਕੇਟ ਸਈਅਦ ਵਜ਼ਾਹਤ, ਸ਼੍ਰੀਗੁਫਵਾੜਾ-ਬਿਜਬੇਹਰਾ ਤੋਂ ਸੋਫੀ ਯੂਸਫ, ਕਿਸ਼ਤਵਾੜ ਤੋਂ ਸ਼ਗੁਨ ਪਰਿਹਾਰ, ਬਨਿਹਾਲ ਤੋਂ ਸਲੀਮ ਭੱਟ ਅਤੇ ਰਾਮਬਨ ਤੋਂ ਰਾਕੇਸ਼ ਠਾਕੁਰ ਨੂੰ ਉਮੀਦਵਾਰ ਬਣਾਇਆ ਹੈ।

ਇਸ ਤੋਂ ਇਲਾਵਾ ਸੁਨੀਲ ਸ਼ਰਮਾ ਪੈਡਰ ਨੂੰ ਨਾਗਸੇਨੀ ਤੋਂ ਉਮੀਦਵਾਰ ਬਣਾਇਆ ਅਤੇ ਵੀਰ ਸਰਾਫ ਸ਼ੰਗੁਸ-ਅਨੰਤਨਾਗ ਪੂਰਬੀ ਤੋਂ, ਤਾਰਿਕ ਕੀਨ ਇੰਦਰਵਾਲ ਤੋਂ, ਦਲੀਪ ਸਿੰਘ ਪਰਿਹਾਰ ਭਦਰਵਾਹ ਤੋਂ, ਗਜੈ ਸਿੰਘ ਰਾਣਾ ਡੋਡਾ ਤੋਂ, ਮੁਹੰਮਦ ਰਫੀਕ ਵਾਨੀ ਅਨੰਤਨਾਗ ਪੱਛਮੀ ਤੋਂ, ਜਾਵੇਦ ਅਹਿਮਦ ਕਾਦਰੀ ਸ਼ੋਪੀਆਂ ਤੋਂ, ਸੈਯਦ ਸ਼ੌਕਤ ਗਯੂਰ ਤੋਂ ਚੋਣ ਲੜਨਗੇ। ਪੰਪੋਰ ਤੋਂ ਅੰਦਰਾਬੀ ਅਤੇ ਡੋਡਾ ਪੱਛਮੀ ਤੋਂ ਸ਼ਕਤੀ ਰਾਜ ਪਰਿਹਾਰ ਚੋਣ ਲੜਨਗੇ।

ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ 44 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਤੋਂ ਤੁਰੰਤ ਬਾਅਦ ਵਾਪਸ ਲੈ ਲਈ ਸੀ। ਇਸ ਤੋਂ ਪਹਿਲਾਂ ਭਾਜਪਾ ਨੇ 90 ਮੈਂਬਰੀ ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਦੀਆਂ ਚੋਣਾਂ ਲਈ 44 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ।

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ਦੇ 90 ਮੈਂਬਰਾਂ ਦੀ ਚੋਣ ਲਈ ਤਿੰਨ ਪੜਾਵਾਂ ‘ਚ ਵੋਟਾਂ ਪੈਣਗੀਆਂ। ਚੋਣਾਂ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਹੋਣਗੀਆਂ। ਚੋਣਾਂ ਦੇ ਨਤੀਜੇ 4 ਅਕਤੂਬਰ ਨੂੰ ਘੋਸ਼ਿਤ ਕੀਤੇ ਜਾਣਗੇ। ਸੰਵਿਧਾਨ ਦੀ ਧਾਰਾ 370 ਦੇ ਉਪਬੰਧਾਂ ਨੂੰ ਖਤਮ ਕੀਤੇ ਜਾਣ ਤੋਂ ਬਾਅਦ ਘਾਟੀ ਵਿੱਚ ਇਹ ਪਹਿਲੀ ਚੋਣ ਹੋਵੇਗੀ। 2019 ਵਿੱਚ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ।

 

ਇਹ ਵੀ ਪੜ੍ਹੋ –           ਡਿੰਪੀ ਢਿੱਲੋਂ ਜਾਣਗੇ AAP ’ਚ! ‘ਸੁਖਬੀਰ ਨੇ ਮੈਨੂੰ ਮਨਪ੍ਰੀਤ ਦੀ ਬਲੀ ਚੜ੍ਹਾ ਦਿੱਤਾ!’