‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਜਪਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 27 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਕਾਂਗਰਸ ਪਾਰਟੀ ਛੱਡ ਕੇ ਆਏ ਫਤਹਿਜੰਗ ਬਾਜਵਾ ਨੂੰ ਬਟਾਲਾ ਤੋਂ ਟਿਕਟ ਮਿਲੀ ਹੈ ਅਤੇ ਮਜੀਠਾ ਤੋਂ ਪ੍ਰਦੀਪ ਸਿੰਘ ਭੁੱਲਰ ਨੂੰ ਟਿਕਟ ਮਿਲੀ ਹੈ। ਫਗਵਾੜਾ ਤੋਂ ਵਿਜੈ ਸਾਂਪਲਾ, ਜਲੰਧਰ ਕੈਂਟ ਤੋਂ ਅਕਾਲੀ ਦਲ ਛੱਡ ਕੇ ਆਏ ਸਰਬਜੀਤ ਸਿੰਘ ਮੱਕੜ ਤੇ ਜਲੰਧਰ ‘ਚ ਕਾਂਗਰਸ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਨੂੰ ਟਿਕਟ ਦਿੱਤੀ ਗਈ ਹੈ।
