India

BJP ਵੱਲੋਂ ਮਹਾਰਾਸ਼ਟਰ ’ਚ ਵੀ 99 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ! 89 ਪੁਰਾਣੇ, 10 SC/ST, 3 ਆਜ਼ਾਦ ਉਮੀਦਵਾਰਾਂ ਨੂੰ ਵੀ ਦਿੱਤੀਆਂ ਟਿਕਟਾਂ

ਬਿਉਰੋ ਰਿਪੋਰਟ: ਝਾਰਖੰਡ ਤੋਂ ਬਾਅਦ ਅੱਜ ਐਤਵਾਰ ਨੂੰ ਭਾਜਪਾ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਵੀ 99 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਵਿੱਚੋਂ 6 ਸੀਟਾਂ ਐਸਟੀ ਲਈ ਅਤੇ 4 ਸੀਟਾਂ ਐਸਸੀ ਲਈ ਹਨ। ਜਦਕਿ 13 ਸੀਟਾਂ ‘ਤੇ ਔਰਤਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। 10 ਨੂੰ ਪਹਿਲੀ ਵਾਰ ਚੋਣ ਲੜਨਗੇ।

ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਨਾਗਪੁਰ ਦੱਖਣ-ਪੱਛਮ ਤੋਂ, ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੂੰ ਕਾਮਠੀ ਸੀਟ ਤੋਂ ਟਿਕਟ ਦਿੱਤੀ ਗਈ ਹੈ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਦੀ ਧੀ ਸ਼੍ਰੀਜਯਾ ਚਵਾਨ ਨੂੰ ਭੋਕਰ ਤੋਂ ਟਿਕਟ ਮਿਲੀ ਹੈ ਅਤੇ ਸਾਬਕਾ ਕੇਂਦਰੀ ਮੰਤਰੀ ਰਾਓਸਾਹਿਬ ਦਾਨਵੇ ਦੇ ਪੁੱਤਰ ਸੰਤੋਸ਼ ਦਾਨਵੇ ਨੂੰ ਭੋਕਰਦਨ ਸੀਟ ਤੋਂ ਟਿਕਟ ਦਿੱਤੀ ਗਈ ਹੈ।

ਭਾਜਪਾ ਦੀ ਪਹਿਲੀ ਸੂਚੀ ਵਿੱਚ 3 ਆਜ਼ਾਦ ਉਮੀਦਵਾਰ ਮਹੇਸ਼ ਬਾਲਦੀ (ਉਰਾਣ), ਰਾਜੇਸ਼ ਬਕਾਨੇ (ਦੇਉਲੀ), ਵਿਨੋਦ ਅਗਰਵਾਲ (ਗੋਂਦੀਆ) ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਮਈ ਮਹੀਨੇ ‘ਚ ਲੋਕ ਸਭਾ ਚੋਣਾਂ ਹਾਰਨ ਵਾਲੇ ਸੁਧੀਰ ਮੁਨਗੰਟੀਵਾਰ ਨੂੰ ਬੱਲਾਰਪੁਰ ਅਤੇ ਮਿਹਿਰ ਕੋਟੇਚਾ ਨੂੰ ਮੁਲੁੰਡ ਤੋਂ ਟਿਕਟ ਮਿਲੀ ਹੈ। ਮੁੰਬਈ ਭਾਜਪਾ ਦੇ ਪ੍ਰਧਾਨ ਆਸ਼ੀਸ਼ ਸ਼ੇਲਾਰ ਨੂੰ ਬਾਂਦਰਾ ਪੱਛਮੀ ਤੋਂ ਅਤੇ ਉਨ੍ਹਾਂ ਦੇ ਭਰਾ ਵਿਨੋਦ ਸ਼ੇਲਾਰ ਨੂੰ ਮਲਾਡ ਪੱਛਮੀ ਤੋਂ ਟਿਕਟ ਮਿਲੀ ਹੈ।

ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ 2024 ਨੂੰ ਖ਼ਤਮ ਹੋ ਰਿਹਾ ਹੈ। ਮਹਾਰਾਸ਼ਟਰ ਵਿੱਚ ਮਹਾਯੁਤੀ ਭਾਵ ਸ਼ਿਵ ਸੈਨਾ, ਭਾਜਪਾ ਅਤੇ ਐਨਸੀਪੀ ਅਜੀਤ ਪਵਾਰ ਧੜੇ ਦੀ ਸਰਕਾਰ ਹੈ। ਸੱਤਾ ਵਿਰੋਧੀ ਅਤੇ ਛੇ ਵੱਡੀਆਂ ਪਾਰਟੀਆਂ ਵਿੱਚ ਵੋਟਾਂ ਦੀ ਵੰਡ ਸਾਧਨਾ ਪਾਰਟੀ ਲਈ ਵੱਡੀ ਚੁਣੌਤੀ ਹੋਵੇਗੀ।