India Punjab

“ਅੱਜ ਸਵਾਲ ਚੁੱਕਣ ਵਾਲੇ ਪਿਛਲੀ ਸਰਕਾਰ ਦਾ ਹਿੱਸਾ ਸਨ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬੀ ਬਹੁਤ ਸਮਝਦਾਰ ਹਨ। ਅਗਰ ਬੀਜੇਪੀ ਕਹੇਗਾ ਕਿ ਉਹ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਵੇਗੀ ਤਾਂ ਪੂਰਾ ਪੰਜਾਬੀ ਉਸ ‘ਤੇ ਵਿਸ਼ਵਾਸ ਕਰੇਗਾ ਕਿਉਂਕਿ ਸਾਡੀ ਸਰਕਾਰ ਦੀਆਂ ਨੀਤੀਆਂ ਸਪੱਸ਼ਟ ਹਨ। ਅਸੀਂ ਬਾਕੀ ਪਾਰਟੀਆਂ ਵਾਂਗ ਝੂਠੇ ਲਾਰ੍ਹੇ ਨਹੀਂ ਲਾਵਾਂਗੇ। ਸਾਡਾ ਮੈਨੀਫੈਸਟੋ ਸਾਡਾ ਸੰਕਲਪ ਪੱਤਰ ਹੋਵੇਗਾ। ਬਾਕੀਆਂ ਪਾਰਟੀਆਂ ਤਾਂ ਭਾਸ਼ਣ ਦੇ ਕੇ ਦੌੜ ਜਾਂਦੀਆਂ ਹਨ, ਇਨ੍ਹਾਂ ਨੂੰ ਮੁੜ ਕੇ ਕਿਸਨੇ ਫੜਨਾ ਹੈ। ਵਿਰੋਧੀ ਐਲਾਨ ਕਰਕੇ ਭੱਜ ਜਾਂਦੇ ਹਨ। ਪਾਰਟੀਆਂ ਵੱਲੋਂ ਚਿਹਰਾ ਬਦਲਣ ਨਾਲ ਇਨ੍ਹਾਂ ਪਾਰਟੀਆਂ ਦਾ ਵਿਵਹਾਰ ਨਹੀਂ ਬਦਲ ਸਕਦਾ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬੀਜੇਪੀ 117 ਸੀਟਾਂ ਉੱਤੇ ਚੋਣ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸਵਾਲ ਚੁੱਕਣ ਵਾਲੇ ਪਿਛਲੀ ਸਰਕਾਰ ਦਾ ਹਿੱਸਾ ਸਨ। ਸ਼ਰਮਾ ਨੇ ਸਵਾਲ ਪੁੱਛਦਿਆਂ ਕਿਹਾ ਕਿ ਕੀ ਸੀਐੱਮ ਬਦਲਣ ਨਾਲ ਮੁੱਦੇ ਹੱਲ ਹੋ ਗਏ ਹਨ। ਪੱਤਰਕਾਰਾਂ ਵੱਲੋਂ ਨਵਜੋਤ ਸਿੱਧੂ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਸਿੱਧੂ ਉਨ੍ਹਾਂ ਦੀ ਸਮੱਸਿਆ ਹੈ ਅਤੇ ਉਹ ਹਣ ਆਪਸ ਵਿੱਚ ਨਜਿੱਠਣ। ਅਸ਼ਵਨੀ ਸ਼ਰਮਾ ਨੇ ਸਿੱਧੂ ਵੱਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ਭਰਾ ਕਹਿਣ ਵਾਲੇ ਬਿਆਨ ‘ਤੇ ਕਿਹਾ ਕਿ ਸਿੱਧੂ ਦਾ ਪਾਕਿਸਤਾਨ ਪ੍ਰਤੀ ਪ੍ਰੇਮ ਸਮੇਂ-ਸਮੇਂ ‘ਤੇ ਉਬਾਲੇ ਖਾਂਦਾ ਹੈ। ਜੇ ਸਿੱਧੂ ਦਾ ਉਹ ਵੱਡਾ ਭਰਾ ਹੈ ਤਾਂ ਸਿੱਧੂ ਉਸਨੂੰ ਕਹੇ ਕਿ ਉਹ ਪੰਜਾਬ ਵਿੱਚ ਨਸ਼ਾ ਭੇਜਣਾ ਬੰਦ ਕਰੇ। ਪੰਜਾਬ ਵਿੱਚ ਅੱਤਵਾਦ ਨੂੰ ਸਪਾਂਸਰ ਕਰਨਾ ਬੰਦ ਕਰੇ।

ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਸੀਐਮ ਚੰਨੀ ਨਿੱਤ ਨਵੇਂ ਐਲਾਨ ਕਰ ਰਹੇ ਹਨ। ਪਰ ਖ਼ਜ਼ਾਨਾ ਤਾਂ ਖਾਲੀ ਹੈ ਫਿਰ ਚੰਨੀ ਵਾਅਦੇ ਪੂਰੇ ਕਿੱਥੋਂ ਕਰਨਗੇ।