Punjab

ਕਾਸ਼ ! ਅਸੀਂ ਪਹਿਲਾਂ ਹੀ ਬੀਜੇਪੀ ‘ਚ ਆ ਗਏ ਹੁੰਦੇ…ਇਸ ਲੀਡਰ ਨੇ ਦੱਸਿਆ ਆਪਣੀ ਪਾਰਟੀ ਦਾ ਅੰਤਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਅੱਜ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੀਡਰ ਬੀਜੇਪੀ ਵਿੱਚ ਸ਼ਾਮਿਲ ਹੋਏ ਹਨ। ਅਸ਼ਵਨੀ ਸ਼ਰਮਾ ਨੇ ਇਨ੍ਹਾਂ ਲੀਡਰਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਆਪਣੇ ਜੀਵਨ ਦੇ ਬਹੁਤ ਸਾਰੇ ਸਾਲ ਵੱਖ-ਵੱਖ ਪਾਰਟੀਆਂ ਵਿੱਚ ਗੁਜ਼ਾਰੇ ਹਨ। ਬੀਜੇਪੀ ਵਿੱਚ ਤੁਹਾਨੂੰ ਦੂਜੀਆਂ ਪਾਰਟੀਆਂ ਦੇ ਨਾਲੋਂ ਇੱਕ ਅੰਤਰ ਜ਼ਰੂਰ ਦਿਸੇਗਾ। ਉਹ ਅੰਤਰ ਵੇਖ ਕੇ ਤੁਸੀਂ ਕਹੋਗੇ ਕਿ ਯਾਰ ਜੇ ਬੀਜੇਪੀ ਵਿੱਚ ਪਹਿਲਾਂ ਆ ਜਾਂਦੇ ਤਾਂ ਜ਼ਿਆਦਾ ਵਧੀਆ ਸੀ। ਸਾਡੀ ਪਾਰਟੀ ਪਿਆਰ, ਸਮੂਹਿਕਤਾ ਦੇ ਆਧਾਰ ‘ਤੇ ਅੱਗੇ ਵੱਧਦੀ ਹੈ। ਸਾਡਾ ਉਦੇਸ਼ ਪੰਜਾਬ ਨੂੰ ਅੱਗੇ ਲੈ ਕੇ ਜਾਣ ਦਾ ਹੈ। ਪੰਜਾਬੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਪ੍ਰਾਪਤ ਨਹੀਂ ਹੋਇਆ। ਬੀਜੇਪੀ ਨੇ ਅਕਾਲੀ ਦਲ ਅਤੇ ਕਾਂਗਰਸ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਸਰਕਾਰਾਂ ਬਦਲੀਆਂ ਪਰ ਪੰਜਾਬ ਦੇ ਹਾਲਾਤ ਨਹੀਂ ਬਦਲੇ। ਪੰਜਾਬ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਪੰਜਾਬ ਵਿੱਚ ਇਸ ਵਾਰ ਸਿਆਸੀ ਤਬਦੀਲੀ ਦਾ ਮਾਹੌਲ ਹੈ। ਬੀਜੇਪੀ ਵਿੱਚ ਸਮਾਜ ਦੇ ਹਰ ਵਰਗ ਦਾ ਸਨਮਾਨ ਕੀਤਾ ਜਾਂਦਾ ਹੈ। ਸਾਡੀ ਕਿਸੇ ਦੇ ਨਾਲ ਵਿਅਕਤੀਗਤ ਦੁਸ਼ਮਣੀ ਨਹੀਂ ਹੈ।