ਬਿਉਰੋ ਰਿਪੋਰਟ : ਚੋਰਾਂ ਨੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਅਖਵਾਉਣ ਵਾਲੀ ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਡਾ ਨੂੰ ਨਹੀਂ ਬਖਸ਼ਿਆ ਹੈ । ਉਨ੍ਹਾਂ ਦੀ ਗੱਡੀ ‘ਤੇ ਹੱਥ ਸਾਫ ਕਰ ਦਿੱਤਾ ਹੈ । ਇਸ ਦੀ FIR ਲਿਖਵਾਈ ਗਾਈ ਹੈ ਪਰ VIP ਗੱਡੀ ਹੋਣ ਦੀ ਵਜ੍ਹਾ ਕਰਕੇ ਇਸ ‘ਤੇ ਅਜਿਹੇ ਕਾਫੀ ਸਟਿਗਰ ਲੱਗੇ ਹਨ ਜੋ ਕਾਰ ਨੂੰ ਕਈ ਥਾਵਾਂ ‘ਤੇ ਦਾਖਲ ਹੋਣ ਦੀ ਛੋਟ ਦਿੰਦੇ ਹਨ । ਇਸ ਲਿਹਾਜ਼ ਦੇ ਨਾਲ ਸੁਰੱਖਿਆ ਨੂੰ ਲੈਕੇ ਕਾਫੀ ਚਿੰਤਾ ਦਾ ਵਿਸ਼ਾ ਹੈ ।
ਜੇ.ਪੀ ਨੱਡਾ ਦੀ ਚੋਰੀ ਹੋਈ ਫਾਰਚੂਨਰ ਗੱਡੀ ਦਾ ਡਰਾਈਵਰ ਜੋਗਿੰਦਰ ਇਸ ਨੂੰ ਦਿੱਲੀ ਦੇ ਗੋਵਿੰਦਪੁਰੀ ਵਿੱਚ ਸਰਵਿਸ ਦੇ ਲਈ ਲੈਕੇ ਆਇਆ ਸੀ । ਚਿੱਟੇ ਰੰਗ ਦੀ ਕਾਰ ਸਰਵਿਸ ਸੈਂਟਰ ਤੋਂ ਹੀ ਚੋਰੀ ਹੋਈ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਜਿਸ ਵੇਲੇ ਗੱਡੀ ਚੋਰੀ ਹੋਈ ਉਸ ਵੇਲੇ ਡਰਾਈਵਰ ਖਾਣਾ ਖਾ ਰਿਹਾ ਸੀ । ਅਖੀਰਲੀ ਵਾਰ ਕਾਰ ਸੀਸੀਟੀਵੀ ਵਿੱਚ ਗੁਰੂਗਰਾਮ ਦੇ ਵੱਲ ਜਾਂਦੇ ਹੋਏ ਵੇਖੀ ਗਈ ਸੀ । ਕਾਰ VIP ਹੋਰ ਦੀ ਵਜ੍ਹਾ ਕਰਕੇ ਪੁਲਿਸ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਹੈ । ਹਰਿਆਣਾ ਪੁਲਿਸ ਦੇ ਨਾਲ ਦਿੱਲੀ ਪੁਲਿਸ ਨੇ ਸੰਪਰਕ ਕੀਤਾ ਹੈ ।
ਗੱਡੀ ਨੂੰ ਲੈਕੇ ਪੁਲਿਸ ਦੀ ਚਿੰਤਾ ਇਸ ਲਈ ਜ਼ਿਆਦਾ ਹੈ ਕਿ ਉਸ ਦੀ ਗਲਤ ਵਰਤੋਂ ਨਾ ਹੋ ਜਾਵੇ,ਇਸੇ ਲਈ ਪੁਲਿਸ ਪੂਰੀ ਤਰ੍ਹਾਂ ਨਾਲ ਅਲਰਟ ‘ਤੇ ਹੈ । ਡਰਾਈਵਰ ਅਤੇ ਸਰਵਿਸ ਸੈਂਟਰ ਤੋਂ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ ।