‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਜਪਾ ਦੇ ਆਗੂ ਅਤੇ ਸੰਸਦ ਮੈਂਬਰ ਕੇਜੇ ਅਲਫੋਂਸ ਨੇ ਅਡਾਨੀ ਅਤੇ ਅੰਬਾਨੀ ਵਰਗੇ ਲੋਕਾਂ ਦੀ ਪੂਜਾ ਕਰਨ ਦੀ ਇੱਛਾ ਜਤਾਈ ਹੈ। ਦਰਅਸਲ, ਅਲਫੋਂਸ ਨੇ ਕਿਹਾ ਕਿ ਅਡਾਨੀ-ਅੰਬਾਨੀ ਵਰਗੇ ਲੋਕਾਂ ਦੀ ਪੂਜਾ ਹੋਣਾ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਨਿੱਜੀ ਖੇਤਰ ‘ਚ ਨੌਕਰੀਆਂ ਪੈਦਾ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਸਰਕਾਰੀ ਨੌਕਰੀ ਪ੍ਰਾਪਤ ਕਰਨ ਵਾਲੇ ਲੋਕਾਂ ਦਾ ਪ੍ਰਤੀਸ਼ਤ ਬਹੁਤ ਘੱਟ ਹੈ। ਵਧੇਰੇ ਨੌਕਰੀਆਂ ਨਿੱਜੀ ਖੇਤਰ ਤੋਂ ਆਉਂਦੀਆਂ ਹੈ।”
“ਇਸ ਲਈ ਮੈਂ ਕਿਹਾ ਕਿ ਸਾਨੂੰ ਉਨ੍ਹਾਂ ਲੋਕਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਜੋ ਰੋਜ਼ਗਾਰ ਪੈਦਾ ਕਰਦੇ ਹਨ, ਫਿਰ ਉਹ ਭਾਵੇਂ ਅੰਬਾਨੀ ਹੋਣ, ਅਦਾਨੀ, ਟਾਟਾ ਜਾਂ ਕੋਈ ਚਾਹ ਵੇਚਣ ਵਾਲਾ ਹੋਵੇ। ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ, ਪੂਜਿਆ ਜਾਣਾ ਚਾਹੀਦਾ ਹੈ।’’