The Khalas Tv Blog India ਕਿਸ ਨੇ ਦਿੱਤਾ ਪ੍ਰਿਅੰਕਾ ਗਾਂਧੀ ਨੂੰ 1984 ਸਿੱਖ ਨਸਲਕੁਸ਼ੀ ਦਾ ਬੈਗ ?
India Punjab

ਕਿਸ ਨੇ ਦਿੱਤਾ ਪ੍ਰਿਅੰਕਾ ਗਾਂਧੀ ਨੂੰ 1984 ਸਿੱਖ ਨਸਲਕੁਸ਼ੀ ਦਾ ਬੈਗ ?

ਬਿਉਰੋ ਰਿਪੋਰਟ – ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੰਬੇਡਕਰ ‘ਤੇ ਦਿੱਤੇ ਵਿਵਾਦਿਤ ਬਿਆਨ ਦੇ ਵਿਚਾਲੇ ਬੀਜੇਪੀ ਨੇ ਹੁਣ ਕਾਂਗਰਸ ਨੂੰ 1984 ਨਸਲਕੁਸ਼ੀ ਦੇ ਮੁਦੇ ‘ਤੇ ਘੇਰਨਾ ਸ਼ੁਰੂ ਕਰ ਦਿੱਤਾ ਹੈ ।
ਸ਼ੁੱਕਰਵਾਰ ਨੂੰ ਹੋਏ ਹੰਗਾਮੇ ਤੋਂ ਬਾਅਦ ਪਾਰਲੀਮੈਂਟ ਦਾ ਇਜਲਾਸ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਿਆ ਹੈ ਪਰ ਇਸ ਦੌਰਾਨ 1984 ਨਸਲਕੁਸ਼ੀ ਨੂੰ ਲੈ ਕੇ ਸਿਆਸਤ ਵੀ ਗਰਮਾਈ । ਬੀਜੇਪੀ ਦੀ ਮਹਿਲਾ ਐੱਮਪੀਜ਼ 1984 ਨਸਲਕੁਸ਼ੀ ਲਿਖਿਆ ਬੈਗ ਲੈ ਕੇ ਦਾਖ਼ਲ ਹੋਈ ਅਤੇ ਉਨ੍ਹਾਂ ਨੇ ਇਹ ਬੈਗ ਕਾਂਗਰਸ ਦੀ ਐੱਮਪੀ ਪ੍ਰਿਅੰਕਾ ਗਾਂਧੀ ਨੂੰ ਸੌਂਪਿਆ । ਪ੍ਰਿਅੰਕਾ ਗਾਂਧੀ ਨੇ ਇਹ ਬੈਗ ਲਿਆ ਅਤੇ ਚੱਲੀ ਗਈ।

ਜਿਸ ਬੀਜੇਪੀ ਮਹਿਲਾ ਐਮਪੀ ਨੇ ਇਹ ਬੈਗ ਪ੍ਰਿਅੰਕਾ ਗਾਂਧੀ ਨੂੰ ਸੌਂਪਿਆ ਉਨ੍ਹਾਂ ਨੇ ਦੱਸਿਆ ਕਿ ਬੈਗ ‘ਤੇ ਲਾਲ ਖੂਨ ਦੇ ਪੰਜੇ ਦੇ ਨਿਸ਼ਾਨ ਸਨ ਜੋਕਿ ਦਰਸਾਉਂਦਾ ਹੈ ਕਿਵੇਂ ਕਾਂਗਰਸ ਨੇ ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ । ਮਹਿਲਾ MP ਨੇ ਕਿਹਾ ਬੈਗ ਦੇ ਜ਼ਰੀਏ ਅਸੀਂ ਕਾਂਗਰਸ ਨੂੰ ਯਾਦ ਦਿਵਾਇਆ ਹੈ ਕਿ ਉਨ੍ਹਾਂ ਨੇ ਕਿਵੇਂ ਇਤਿਹਾਸ ਵਿੱਚ ਗਲਤੀਆਂ ਕੀਤੀਆਂ ਹਨ ।

ਦਰਅਸਲ ਪਿਛਲੇ ਕੁਝ ਦਿਨਾਂ ਤੋਂ ਪ੍ਰਿਅੰਕਾ ਗਾਂਧੀ ਵੱਖ-ਵੱਖ ਬੈਗ ਦੇ ਜ਼ਰੀਏ ਆਪਣੀ ਗੱਲ ਰੱਖ ਰਹੀ ਸਨ । ਪਹਿਲੇ ਦਿਨ ਉਹ ਫਿਲਸਤੀਨ ਦੇ ਹੱਕ ਵਾਲਾ ਬੈਗ ਲੈ ਕੇ ਲੋਕਸਭਾ ਵਿੱਚ ਪਹੁੰਚੀ ਫਿਰ ਦੂਜੇ ਬੰਗਲਾਦੇਸ਼ ਵਿੱਚ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਵਾਲਾ ਬੈਗ ਲੈ ਕੇ ਪਹੁੰਚੀ । ਬੀਜੇਪੀ ਨੇ ਇਸ ਦਾ ਜਵਾਬ ਦੇਣ ਲਈ 1984 ਨਸਲਕੁਸ਼ੀ ਵਾਲੇ ਬੈਗ ਚੁਣਿਆ ਅਤੇ ਪ੍ਰਿਅੰਕਾ ਗਾਂਧੀ ਨੂੰ ਦਿੱਤਾ ।

Exit mobile version