India

ਸਾੜ ਕੇ ਸਵਾਹ ਕੀਤੀਆਂ ਭਾਜਪਾ ਵਿਧਾਇਕ ਦੀਆਂ ਦੋ ਕਾਰਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸਤੀਸ਼ ਰੇਡੀ ਦੇ ਘਰ ਅੰਦਰ ਖੜ੍ਹੀਆਂ ਦੋ ਕਾਰਾਂ ਨੂੰ ਕਿਸੇ ਨੇ ਅੱਗ ਲਗਾ ਦਿੱਤੀ।

ਜਾਣਕਾਰੀ ਅਨੁਸਾਰ ਮੁੱਖ ਮੰਤਰੀ ਬਸਵਰਾਜ ਨੇ ਮੰਗਲੁਰੂ ਤੋਂ ਇਹ ਜਾਣਕਾਰੀ ਦਿਤੀ ਕਿ ਸਤੀਸ਼ ਰੇਡੀ ਪਾਰਟੀ ਦੇ ਇਕ ਮਹੱਤਵਪੂਰਣ ਲੀਡਰ ਹਨ।ਉਨ੍ਹਾਂ ਕਿਹਾ ਕਿ ਇਸ ਘਟਨਾ ਦਾ ਛੇਤੀ ਖੁਲਾਸਾ ਹੋਵੇਗਾ।ਗ੍ਰਹਿ ਮੰਤਰੀ ਅਰਾਗਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸੀਸੀਟੀਵੀ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ।