‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਜਨਤਾ ਪਾਰਟੀ ਨੇ ਸੰਯੁਕਤ ਕਿਸਾਨ ਮੋਰਚਾ ਦੇ ਦੁਸ਼ਹਿਰੇ ਵਾਲੇ ਦਿਨ ਸਿਆਸੀ ਲੀਡਰਾਂ ਦੇ ਪੁਤਲੇ ਸਾੜਨ ਦੇ ਐਲਾਨ ‘ਤੇ ਨਿਸ਼ਾਨਾ ਕੱਸਿਆ ਹੈ। ਬੀਜੇਪੀ ਦੇ ਜਨਰਲ ਸੈਕਟਰੀ ਸੁਭਾਸ਼ ਸ਼ਰਮਾ ਨੇ ਕਿਹਾ ਕਿ ਹਿੰਦੂ ਤਿਉਹਾਰਾਂ ਵੇਲੇ ਹੀ ਵਿਰੋਧ ਕਿਉਂ ਹੁੰਦੇ ਹਨ। ਹਿੰਦੂ ਤਿਉਹਾਰਾਂ ਵਿੱਚ ਇੱਕ ਸਾਲ ਤੋਂ ਖਲਲ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਹਿੰਦੂ ਤਿਉਹਾਰਾਂ ਵਿੱਚ ਖਲਲ ਪਾਉਣਾ ਮੰਦਭਾਗਾ ਹੈ। ਪਵਿੱਤਰ ਤਿਉਹਾਰਾਂ ਤੋਂ ਰਾਜਨੀਤੀ ਨੂੰ ਦੂਰ ਰੱਖਣਾ ਚਾਹੀਦਾ ਹੈ ਅਤੇ ਕਿਸਾਨ ਰਾਜਨੀਤੀ ਤੋਂ ਦੂਰ ਰਹਿਣ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਨੇ ਦੁਸ਼ਹਿਰੇ ‘ਤੇ ਦੇਸ਼ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੁਸ਼ਹਿਰਾ ਸੱਚੀ ਦੀ ਜਿੱਤ ਅਤੇ ਝੂਠ ਦੀ ਹਾਰ ਦਾ ਪ੍ਰਤੀਕ ਹੈ। ਇਸ ਵਕਤ ਦੇਸ਼ ਵਿੱਚ ਝੂਠ ਦੇ ਸਭ ਤੋਂ ਵੱਡੇ ਤਿੰਨ ਪ੍ਰਤੀਨਿਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਤੀਸਰਾ ਵੱਖ-ਵੱਖ ਜ਼ਿਲ੍ਹੇ ਆਪਣੇ ਹਿਸਾਬ ਦੇ ਨਾਲ ਤੈਅ ਕਰਨਗੇ ਕਿ ਕੌਣ ਝੂਠ ਦਾ ਪ੍ਰਤੀਕ ਹੈ, ਉਸ ਅਨੁਸਾਰ ਇਨ੍ਹਾਂ ਤਿੰਨਾਂ ਪ੍ਰਤੀਨਿਧਾਂ ਦੇ ਪੁਤਲੇ ਫੂਕੇ ਜਾਣ।