‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਕੀਤੇ ਗਏ 300 ਬਿਜਲੀ ਦੇ ਐਲਾਨ ‘ਤੇ ਪੰਜਾਬ ਵਿੱਚ ਸਿਆਸੀ ਸੰਗ੍ਰਾਮ ਸ਼ੁਰੂ ਹੋ ਗਿਆ ਹੈ। 300 ਯੂਨਿਟ ਫ੍ਰੀ ਬਿਜਲੀ ਦੇ ਐਲਾਨ ‘ਤੇ ਭਾਜਪਾ ਆਗੂ ਸੁਭਾਸ ਸ਼ਰਮਾਂ ਨੇ ਮਾਨ ਸਰਕਾਰ ‘ਤੇ ਵੱਡਾ ਹਮ ਲਾ ਕੀਤਾ ਹੈ। ਉਨ੍ਹਾਂ ਨੇ ਜਾਤ ਦੇ ਅਧਾਰ ‘ਤੇ ਸਕੀਮ ਦਾ ਲਾਭ ਕਿਉਂ ਦਿੱਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਤੁਸੀਂ ਮੁਫਤ ਬਿਜਲੀ ਦੀ ਗਾਰੰਟੀ ਦਿੱਤੀ ਸੀ ਤਾਂ ਤੁਸੀਂ ਕੀ ਕਿਹਾ ਸੀ ਕਿ ਤੁਸੀਂ ਜਾਤ ਦੇ ਅਧਾਰ ‘ਤੇ ਇਸ ਸਕੀਮ ਦਾ ਲਾਭ ਦੇਵੋਗੇ? ਕੀ ਜਨਰਲ ਵਰਗ ਵਿੱਚ ਕੋਈ ਗਰੀਬ ਪਰਿਵਾਰ ਨਹੀਂ ਹੈ? ਤੁਹਾਡੀ ਇਹ ਯੋਜਨਾ ਆਮ ਲੋਕਾਂ ਨਾਲ ਬੇਇਨਸਾਫੀ ਵੀ ਹੈ ਅਤੇ ਧੋ ਖਾ ਵੀ ਹੈ।
ਦੱਸ ਦਈਏ ਕਿ ਬੀਤੇ ਦਿਨੀ ਪੰਜਾਬ ਸਰਕਾਰ ਹਰ ਵਰਗ ਨੂੰ ਇੱਕ ਜੁਲਾਈ ਤੋਂ ਪੰਜਾਬ ਵਿਚ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ। ਐਸਸੀ ਅਤੇ ਬੀਸੀ ਭਾਈਚਾਰੇ ਨੂੰ ਦੋ ਮਹੀਨਿਆਂ ਵਿੱਚ ਪ੍ਰਾਪਤ ਹੋਏ ਬਿਜਲੀ ਦੇ ਬਿੱਲ ਵਿੱਚ 600 ਯੂਨਿਟ ਤੋਂ ਵੱਧ ਖਪਤ ਹੋਣ ’ਤੇ ਵਾਧੂ ਯੂਨਿਟਾਂ ਲਈ ਹੀ ਬਿਜਲੀ ਦਾ ਬਿੱਲ ਭਰਨਾ ਪਵੇਗਾ ਪਰ ਜੇਕਰ ਜਨਰਲ ਕੈਟਾਗਰੀ ਦੇ ਲੋਕਾਂ ਦੀ ਖਪਤ ਇੱਕ ਯੂਨਿਟ ਤੋਂ ਵੀ 600 ਯੂਨਿਟ ਤੋਂ ਉੱਪਰ ਆਉਂਦੀ ਹੈ ਤਾਂ ਪੂਰਾ ਬਿੱਲ ਦੇਣਾ ਪਵੇਗਾ।