Punjab Religion

ਬੀਜੇਪੀ ਆਗੂ ਰਮਨ ਮਲਿਕ ਨੇ ਜਥੇਦਾਰਾਂ ’ਤੇ ਚੁੱਕੇ ਸਵਾਲ

ਸ੍ਰੀ ਅਕਾਤ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸੁਣਾਈ ਸਜ਼ਾ ਦਾ ਅੱਜ ਪੰਜਵਾਂ ਦਿਨ ਹੈ। ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਪਹਿਰੇਦਾਰ ਦਾ ਚੋਲਾ ਪਾ ਕੇ ਆਪਣੀ ਸਜ਼ਾ ਪੂਰੀ ਕਰ ਰਹੇ ਹਨ। ਇੱਕ ਘੰਟਾ ਸੇਵਾ ਨਿਭਾਉਣ ਤੋਂ ਬਾਅਦ ਉਹ ਸਿਮਰਨ ਕਰਨਗੇ। ਉਨ੍ਹਾਂ ਦੇ ਨਾਲ ਕਈ ਹੋਰ ਆਗੂ ਵੀ ਸੇਵਾ ਕਰਦੇ ਨਜ਼ਰ ਆ ਰਹੇ ਹਨ।

ਇਸੇ ਦੌਰਾਨ ਭਾਜਪਾ ਆਗੂ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਦਿੱਤੀ ਗਈ ਸਜ਼ਾ ਨਾਕਾਫ਼ੀ ਹੈ। ਭਾਜਪਾ ਆਗੂ ਰਮਨ ਮਲਿਕ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ’ਤੇ ਸਵਾਲ ਚੁੱਕੇ ਹਨ। ਉਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਦਿੱਤੀ ਗਈ ਸਜ਼ਾ ਨਾਕਾਫ਼ੀ ਹੈ। ਮਲਿਕ ਨੇ ਕਿਹਾ ਕਿ ਬੇਅਦਬੀ ਦੀ ਸਜ਼ਾ ਇੰਨੀ ਹੀ ਨਹੀਂ ਹੋ ਸਕਦੀ।

ਮਲਿਕ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਛੋਟੀ ਜਿਹੀ ਸਜ਼ਾ ਕਿਉਂ ਦਿੱਤੀ? ਉਨ੍ਹਾਂ ਨੇ ਸਵਨਲਾ ਉਠਾਏ ਕਿ ਅਕਾਲ ਤਖ਼ਤ ਸਾਹਿਬ ’ਤੇ ਸਿਆਸੀ ਸਰਗਰਮੀਆਂ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲ ਤਖ਼ਤ ’ਚ ਕੋਈ ਵੀ ਸਿਆਸੀ ਦਲ ਸ਼ਾਮਲ ਨਹੀਂ ਹੋਣਾ ਚਾਹੀਦਾ ਅਤੇ ਉਨਾਂ ਨੇ ਅਕਾਲ ਸਖ਼ਤ ਸਾਹਿਬ ਤੋਂ ਸਿਆਸੀ ਲੋਕ ਬਾਹਰ ਕੀਤਾ ਜਾਣ ਦੀ ਮੰਗ ਕੀਤੀ ਹੈ।