Punjab

ਬੀਜੇਪੀ ਲੀਡਰ ਨੇ ਕਿਸਾਨਾਂ ਦੇ ਇਰਾਦਿਆਂ ‘ਤੇ ਚੁੱਕੇ ਸਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਸਾਨਾਂ ਵੱਲੋਂ ਸਰਕਾਰ ਨੂੰ ਲਿਖੀ ਗਈ ਚਿੱਠੀ ‘ਤੇ ਬੋਲਦਿਆਂ ਕਿਹਾ ਕਿ ਹਰ ਸਮੱਸਿਆ ਦਾ ਹੱਲ ਗੱਲਬਾਤ ਨਾਲ ਹੀ ਨਿਕਲਦਾ ਹੈ। ਕਿਸਾਨ ਪਹਿਲਾਂ ਤਾਂ ਧਮਕੀ ਦਿੰਦੇ ਹਨ ਅਤੇ ਫਿਰ ਗੱਲਬਾਤ ਲਈ ਕਹਿੰਦੇ ਹਨ। ਕੀ ਇਹ ਗੱਲਬਾਤ ਦਾ ਮਾਹੌਲ ਹੈ। ਗੱਲਬਾਤ ਸ਼ਰਤਾਂ ਨਾਲ ਨਹੀਂ ਹੋਣੀ ਚਾਹੀਦੀ ਜਿਵੇਂ ਕਿਸਾਨਾਂ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਖੇਤੀ ਕਾਨੂੰਨ ਰੱਦ ਕਰੋ। ਗੱਲਬਾਤ ਤੋਂ ਪਹਿਲਾਂ ਕਿਸਾਨਾਂ ਦਾ ਧਮਕੀ ਦੇਣਾ ਕਿੰਨਾ ਕੁ ਜਾਇਜ਼ ਹੈ। ਜੋ ਅਸਲੀ ਕਿਸਾਨ ਹੈ, ਉਹ ਸੜਕ ‘ਤੇ ਬੈਠੇ ਹਨ ਅਤੇ ਕਿਸਾਨ ਲੀਡਰ ਸਿਆਸਤ ਤੋਂ ਪ੍ਰੇਰਿਤ ਗੱਲਾਂ ਕਰਦੇ ਹਨ। ਜੇ ਕਿਸਾਨ ਤਰਕਸੰਗਤ ਗੱਲਾਂ ਨਹੀਂ ਕਰਦੇ ਤਾਂ ਕਿਸਾਨ ਆਪਣੀ ਹੋਰ ਲੀਡਰਸ਼ਿਪ ਲੈ ਆਉਣ, ਅਸੀਂ ਉਨ੍ਹਾਂ ਨਾਲ ਗੱਲਬਾਤ ਕਰਕੇ ਗੱਲ ਖਤਮ ਕਰ ਦਿਆਂਗੇ।