‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਪੰਜਾਬ ਵਿੱਚ ਬਿਜਲੀ ਦਰਾਂ ਸਸਤਾ ਕੀਤੇ ਜਾਣ ‘ਤੇ ਕਿਹਾ ਕਿ ਪਹਿਲਾਂ ਹੀ ਪੰਜਾਬ ਦੀ ਬਿਜਲੀ ਪੂਰੇ ਦੇਸ਼ ਵਿੱਚ ਸਭ ਤੋਂ ਮਹਿੰਗੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਬਿਜਲੀ ਹੋਰ ਸਸਤੀ ਕਰਨੀ ਚਾਹੀਦੀ ਹੈ। ਇਹ ਲੋਕਾਂ ਲਈ ਕੋਈ ਰਾਹਤ ਨਹੀਂ ਹੈ, ਇਹ ਤਾਂ ਲੋਕਾਂ ਨਾਲ ਮਜ਼ਾਕ ਹੈ। 200 – 250 ਯੂਨਿਟ ਤਾਂ ਹਰ ਗਰੀਬ ਤੋਂ ਗਰੀਬ ਦੇ ਘਰ ਵਿੱਚ ਲੱਗ ਜਾਂਦਾ ਹੈ, ਚਾਹੇ ਉਹ ਇੱਕ ਪੱਖਾ ਵੀ ਚਲਾਉਂਦਾ ਹੈ, ਉਹ ਕੀ ਕਰੇਗਾ।