Punjab Religion

‘ਜੇ ਸ੍ਰੀ ਦਰਬਾਰ ਸਾਹਿਬ ਨਮਾਜ਼ ਪੜੀ ਜਾ ਸਕਦੀ ਹੈ ਤਾਂ ਯੋਗਾ ਕਿਉਂ ਨਹੀਂ!’ ਬੀਜੇਪੀ ਆਗੂ ਨੇ SGPC ਤੋਂ ਮੰਗਿਆ ਜਵਾਬ

ਬਿਉਰੋ ਰਿਪੋਰਟ – ਸ੍ਰੀ ਦਰਬਾਰ ਸਾਹਿਬ ਵਿੱਚ ਯੂ-ਟਿਊਬਰ ਅਰਚਨਾ ਮਕਵਾਨਾ (Archana Makwana) ਵੱਲੋਂ ਯੋਗ (YOG) ਕਰਨ ’ਤੇ ਉੱਠੇ ਵਿਵਾਦ ਵਿਚਾਲੇ ਬੀਜੇਪੀ ਦੀ ਐਂਟਰੀ ਹੋ ਗਈ ਹੈ। ਬੀਜੇਪੀ ਵੱਲੋਂ ਵਿਧਾਨਸਭਾ ਦੀ ਚੋਣ ਲੜ ਚੁੱਕੇ ਸਾਬਕਾ IAS ਅਧਿਕਾਰੀ ਜਗਮੋਹਨ ਸਿੰਘ ਰਾਜੂ ਨੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਚਿੱਠੀ ਲਿਖ ਕੇ ਸਵਾਲ ਪੁੱਛਿਆ ਹੈ ਕਿ ਜੇ ਸ੍ਰੀ ਦਰਬਾਰ ਸਾਹਿਬ ਨਮਾਜ਼ ਪੜੀ ਜਾ ਸਕਦੀ ਹੈ ਤਾਂ ਯੋਗ ’ਤੇ ਵਿਵਾਦ ਕਿਉਂ ਹੋ ਰਿਹਾ ਹੈ।

ਬੀਜੇਪੀ ਆਗੂ ਜਗਮੋਹਨ ਸਿੰਘ ਰਾਜੂ ਨੇ ਲਿਖਿਆ ‘ਦੋ ਦਿਨ ਪਹਿਲਾਂ ਮੈਂ ਸ਼ੋਸ਼ਲ ਮੀਡੀਆ ’ਤੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਤੇ ਇੱਕ ਮਹਿਲਾ ਵੱਲੋਂ ਯੋਗ ਦੀ ਤਸਵੀਰ ਵੇਖੀ ਸੀ। ਦਰਸ਼ਨੀ ਡਿਉੜੀ ਵੱਲ ਪਿੱਠ ਕਰ ਕੇ ਯੋਗ ਆਸਨ ਵਿੱਚ ਇਸ ਮਹਿਲਾ ਦੀ ਤਸਵੀਰ ਨੇ ਮੇਰੇ ਵਰਗੇ ਕਰੋੜਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਕ ਪਹੁੰਚਾਈ। ਦੁਖੀ ਹੋ ਕੇ ਮੈਂ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਇਸ ਪੋਸਟ ਪਾਕੇ ਇਸ ਦੀ ਸ਼ਖਤ ਨਿੰਦਾ ਕੀਤੀ।

ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਹੁਣ ਕੁਝ ਲੋਕਾਂ ਨੇ ਮੇਰੀ ਪੋਸਟ ’ਤੇ ਸਵਾਲ ਪੁੱਛਿਆ ਹੈ ਕਿ ਜੇ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਵਿੱਚ ਯੋਗਾ ਕਰਨਾ ਬੇਅਦਬੀ ਹੈ ਤਾਂ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਮਾਜ਼ ਅਦਾ ਕਰਨਾ ਬੇਅਦਬੀ ਕਿਉਂ ਨਹੀਂ ਹੈ। ਲੋਕਾਂ ਨੇ ਜਿਹੜਾ ਸਵਾਲ ਕੀਤਾ ਹੈ ਉਹ ਬੇਬੁਨਿਆਦ ਨਹੀਂ ਹੈ, ਮੈਂ ਉਮੀਦ ਕਰਦਾ ਹਾਂ ਕਿ ਇਸ ਦਾ ਜਵਾਬ ਜ਼ਰੂਰ ਮਿਲੇਗਾ।

ਸਾਫ਼ ਹੈ ਕਿ ਰਾਜੂ ਦੇ ਇਸ ਸਵਾਲ ਤੋਂ ਬਾਅਦ ਹੁਣ ਇਸ ਨੇ ਸਿਆਸੀ ਰੰਗਤ ਲੈ ਲਈ ਹੈ। ਕੁਝ ਸਮੇਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਬਾਹਰੇ ਕੰਪਲੈਕਸ ਵਿੱਚ ਨਮਾਜ਼ ਪੜੀ ਗਈ ਸੀ ਪਰ ਪਰਿਕਰਮਾ ਵਿੱਚ ਨਮਾਜ਼ ਦਾ ਹੁਣ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਸਬੰਧਿਤ ਖ਼ਬਰ – ਸ੍ਰੀ ਦਰਬਾਰ ਸਾਹਿਬ ਯੋਗਾ ਕਰਨ ਵਾਲੀ ਕੁੜੀ ਨੂੰ ਨੋਟਿਸ ਜਾਰੀ! “SGPC FIR ਵਾਪਸ ਲਵੇ, ਨਹੀਂ ਤਾਂ ਮੇਰੀ ਕਾਨੂੰਨੀ ਟੀਮ ਤਿਆਰ”