ਬਿਉਰੋ ਰਿਪੋਰਟ – ਡੇਰਾ ਬਾਬਾ ਨਾਨਕ (DERA BABA NANAK) ਦੇ ਪਿੰਡ ਹਰਦੋਰਵਾਲ ਦੀ ਸਰਪੰਚੀ ਲਈ 2 ਕਰੋੜ ਦੀ ਬੋਲੀ ਲਗਾਉਣ ਵਾਲੇ ਬੀਜੇਪੀ ਦੇ ਆਗੂ ਆਤਮਾ ਸਿੰਘ ਨੇ ਮੈਦਾਨ ਹੀ ਛੱਡ ਦਿੱਤਾ। ਜਦੋਂ 2 ਕਰੋੜ ਦੀ ਬੋਲੀ ਲਗਾਉਣ ’ਤੇ ਸਵਾਲ ਉੱਠੇ ਤਾਂ ਆਤਮਾ ਸਿੰਘ ਨੇ ਬੋਲੀ ਲਗਾਉਣ ਦਾ ਫੈਸਲਾ ਵਾਪਸ ਲਿਆ ਅਤੇ ਨਾਮਜ਼ਦਗੀ ਭਰ ਕੇ ਚੋਣ ਲੜਨ ਦਾ ਐਲਾਨ ਕੀਤਾ। ਪਰ ਹੁਣ ਖ਼ਬਰ ਆਈ ਹੈ ਕਿ ਉਸ ਨੇ 100 ਰੁਪਏ ਦਾ ਨਾਮਜ਼ਦਗੀ ਵਾਲਾ ਫਾਰਮ ਤੱਕ ਨਹੀਂ ਭਰਿਆ ਹੈ।
ਹਰਦੋਰਵਾਲ ਪਿੰਡ ਵਿੱਚ ਕੁੱਲ 4 ਲੋਕਾਂ ਨੇ ਨਾਮਜ਼ਦਗੀ ਭਰੀ ਹੈ। ਅਜਿਹੇ ਵਿੱਚ ਸਵਾਲ ਇਹ ਉੱਠ ਰਿਹਾ ਹੈ ਕਿ ਆਤਮਾ ਸਿੰਘ ਨੇ ਸਿਰਫ਼ ਪਬਲਿਸਿਟੀ ਦੇ ਲਈ 2 ਕਰੋੜ ਦੀ ਬੋਲੀ ਲਗਾਈ ਸੀ। ਜਾਂ ਫਿਰ ਵਿ ਜਦੋਂ 2 ਕਰੋੜ ਦੀ ਬੋਲੀ ਲਗਾਉਣ ’ਤੇ ਸਵਾਲ ਉੱਠੇ ਤਾਂ ਆਤਮਾ ਸਿੰਘ ਨੇ ਬੋਲੀ ਲਗਾਉਣ ਦਾ ਫੈਸਲਾ ਵਾਪਸ ਲਿਆ ਅਤੇ ਨਾਮਜ਼ਦਗੀ ਭਰ ਕੇ ਚੋਣ ਲੜਨ ਦਾ ਐਲਾਨ ਕੀਤਾ। ਪਰ ਹੁਣ ਖ਼ਬਰ ਆਈ ਹੈ ਕਿ ਉਸ ਨੇ 100 ਰੁਪਏ ਦਾ ਨਾਮਜ਼ਦਗੀ ਵਾਲਾ ਫਾਰਮ ਤੱਕ ਨਹੀਂ ਭਰਿਆ ਹੈ।ਵਾਦ ਹੋਣ ਅਤੇ ਡੀਸੀ ਵੱਲੋਂ ਜਾਂਚ ਬਿਠਾਉਣ ਤੋਂ ਬਾਅਦ ਉਹ ਡਰ ਗਿਆ ਸੀ ਅਤੇ ਉਸ ਨੇ ਪਹਿਲਾਂ ਬੋਲੀ ਤੋਂ ਨਾਂ ਵਾਪਸ ਲਿਆ ਅਤੇ ਫਿਰ ਨਾਮਜ਼ਦਗੀ ਹੀ ਦਾਖ਼ਲ ਨਹੀਂ ਕੀਤੀ। ਕਿਧਰੇ ਨਾ ਕਿਧਰੇ ਆਤਮਾ ਸਿੰਘ ਨੂੰ ਆਪਣੀ ਜਿੱਤ ਦਾ ਵਿਸ਼ਵਾਸ਼ ਹੀ ਨਹੀਂ ਸੀ ਇਸੇ ਲਈ ਉਸ ਨੇ ਮੈਦਾਨ ਵੀ ਛੱਡ ਦਿੱਤਾ।
ਪੰਜਾਬ ਦੇ ਕਈ ਹੋਰ ਪਿੰਡ ਵੀ ਹਨ ਜਿੱਥੇ 60 ਤੋਂ 70 ਲੱਖ ਦੀ ਬੋਲੀ ਲੱਗਾ ਕੇ ਸਰਬਸੰਮਤੀ ਨਾਲ ਸਰਪੰਚਾਂ ਦੀ ਚੋਣ ਹੋਈ ਹੈ। ਸਰਪੰਚਾਂ ਦੀ ਬੋਲੀ ਲਗਾਉਣ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਵੀ ਪਹੁੰਚਿਆ ਸੀ। ਪਰ ਅਦਾਲਤ ਨੇ ਚੋਣ ਕਮਿਸ਼ਨ ਨੂੰ ਫੈਸਲਾ ਲੈਣ ਦਾ ਅਧਿਕਾਰ ਦੇ ਦਿੱਤਾ ਸੀ।