Punjab

ਬੀਜੇਪੀ ਲੀਡਰ ਨੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਲਈ ਦਿੱਤੀ ਨਸੀਹਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਜਪਾ ਦੇ ਲੀਡਰ ਚਰੁਣ ਚੁੱਘ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਅੰਦਰ 1 ਕਰੋੜ 40 ਲੱਖ ਪੰਜਾਬੀਆਂ ਵਾਸਤੇ ਮੁਫਤ ਅਨਾਜ ਭੇਜਿਆ ਗਿਆ ਹੈ ਪਰ ਪੰਜਾਬ ਸਰਕਾਰ ਨੇ ਐਲੋਕੇਟਿਡ 70 ਹਜ਼ਾਰ 757 ਮੈਟਰਿਕ ਟਨ ਫੂਡ ਗ੍ਰੇਨ ਤਾਂ ਮਹੀਨੇ ਦੇ ਚੁੱਕ ਲਏ ਪਰ ਪੰਜਾਬ ਵਿੱਚ ਹਾਲੇ ਤੱਕ ਇੱਕ ਦਾਣਾ ਵੀ ਹਰ ਸ਼ਹਿਰ ਵਿੱਚ ਨਹੀਂ ਪਹੁੰਚਿਆ।

ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਆਪ ਤਾਂ ਤਸੀਂ ਪੰਜਾਬ ਦੇ ਲੋਕਾਂ ਨੂੰ ਕੁੱਝ ਨਹੀਂ ਦਿੱਤਾ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਜੋ 1 ਕਰੋੜ 40 ਲੱਖ ਪੰਜਾਬੀਆਂ ਵਾਸਤੇ ਰਾਸ਼ਨ ਭੇਜਿਆ ਹੈ, ਉਹ ਰਾਸ਼ਨ ਤਾਂ ਵੰਡ ਦਿਉ। ਉਨ੍ਹਾਂ ਕੈਪਟਨ ਨੂੰ ਆਪਣੀ ਰਜਵਾੜਾਸ਼ਾਹੀ ਸੋਚ ਤੋਂ, ਆਪਣੇ ਮਹਿਲ ਤੋਂ ਬਾਹਰ ਆਉਣ ਲਈ ਕਿਹਾ ਅਤੇ ਗਰੀਬਾਂ ਬਾਰੇ ਸੋਚਣ ਲਈ ਕਿਹਾ।