India

ਭਾਜਪਾ ਦੇ ਉਮੀਦਵਾਰ ਨੇ ਪ੍ਰਿਅੰਕਾ ਗਾਂਧੀ ਬਾਰੇ ਦਿੱਤਾ ਵਿਵਾਦਤ ਬਿਆਨ! ਭਖੀ ਸਿਆਸਤ

ਬਿਉਰੋ ਰਿਪੋਰਟ – ਰਾਜਸੀ ਲੀਡਰ ਕਈ ਵਾਰ ਅਜਿਹੇ ਬਿਆਨ ਦਿੰਦੇ ਹਨ, ਜਿਸ ਨਾਲ ਕਈ ਵਿਵਾਦ ਪੈਦਾ ਹੁੰਦੇ ਹਨ। ਅਜਿਹਾ ਹੀ ਇਕ ਬਿਆਨ ਭਾਜਪਾ ਦੇ ਦਿੱਲੀ ਤੋਂ ਉਮੀਦਵਾਰ ਰਮੇਸ਼ ਬਿਧੂੜੀ ਨੇ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਕਾਲਕਾਜੀ ਦੀਆਂ ਸਾਰੀਆਂ ਸੜਕਾਂ ਨੂੰ ਪ੍ਰਿਅੰਕਾ ਗਾਂਧੀ ਦੀਆਂ ਗੱਲਾਂ ਵਰਗਾ ਬਣਾਉਣਗੇ। ਦੱਸ ਦੇਈਏ ਕਿ ਬਿਧੂੜੀ ਕਾਲਾਕਾਜੀ ਤੋਂ ਭਾਜਪਾ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਉਸ ਦੇ ਇਸ ਬਿਆਨ ਨੂੰ ਕਾਂਗਰਸੀ ਆਗੂ ਪਵਨ ਖੇੜਾ ਨੇ ਐਕਸ ‘ਤੇ ਸਾਂਝਾ ਕੀਤਾ ਹੈ। ਵੀਡੀਓ ‘ਚ ਰਮੇਸ਼ ਬਿਧੂੜੀ ਕਹਿੰਦੇ ਨਜ਼ਰ ਆ ਰਹੇ ਹਨ, ‘ਲਾਲੂ ਨੇ ਵਾਅਦਾ ਕੀਤਾ ਸੀ ਕਿ ਉਹ ਬਿਹਾਰ ਦੀਆਂ ਸੜਕਾਂ ਨੂੰ ਹੇਮਾ ਮਾਲਿਨੀ ਦੀ ਗੱਲ੍ਹਾਂ ਵਰਗਾ ਬਣਾ ਦੇਣਗੇ, ਪਰ ਉਹ ਅਜਿਹਾ ਨਹੀਂ ਕਰ ਸਕੇ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ, ਜਿਸ ਤਰ੍ਹਾਂ ਮੈਂ ਓਖਲਾ ਅਤੇ ਸੰਗਮ ਵਿਹਾਰ ਦੀਆਂ ਸੜਕਾਂ ਬਣਾਈਆਂ ਹਨ, ਉਸੇ ਤਰ੍ਹਾਂ ਮੈਂ ਕਾਲਕਾਜੀ ਦੀਆਂ ਸਾਰੀਆਂ ਸੜਕਾਂ ਨੂੰ ਪ੍ਰਿਅੰਕਾ ਗਾਂਧੀ ਦੀਆਂ ਗੱਲਾਂ ਵਾਂਗ ਬਣਾਵਾਂਗਾ। ਪਵਨ ਖੇੜਾ ਨੇ ਇਸ ਬਿਆਨ ‘ਤੇ ਇਤਰਾਜ਼ ਜਤਾਇਆ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ‘ਇਹ ਦੁਰਵਿਹਾਰ ਸਿਰਫ ਇਸ ਸਸਤੇ ਆਦਮੀ ਦੀ ਮਾਨਸਿਕਤਾ ਨੂੰ ਹੀ ਨਹੀਂ ਦਰਸਾਉਂਦਾ, ਇਹ ਇਸਦੇ ਮਾਲਕਾਂ ਦੀ ਅਸਲੀਅਤ ਨੂੰ ਦਰਸਾਉਂਦਾ ਹੈ। ਉਪਰੋਂ ਤੁਸੀਂ ਭਾਜਪਾ ਦੇ ਇਨ੍ਹਾਂ ਨੀਚ ਨੇਤਾਵਾਂ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੀਆਂ ਕਦਰਾਂ-ਕੀਮਤਾਂ ਦੇਖੋਗੇ।

ਇਹ ਵੀ ਪੜ੍ਹੋ – ਮ੍ਰਿਤਕ ਕਿਸਾਨਾਂ ਲਈ ਸਰਕਾਰ ਦੇਵੇ ਬਣਦਾ ਮੁਆਵਜ਼ਾ! ਕਿਸਾਨ ਮੋਰਚੇ ‘ਚ ਇਕ ਹੋਰ ਕਿਸਾਨ ਹੋਇਆ ਸ਼ਹੀਦ